13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੰਗਰੂਰ ‘ਚ 13ਵੇਂ ਦਿਨ ਵੀ ਪੱਕਾ ਮੋਰਚਾ ਜਾਰੀ, ਹਰਿਆਣਾ ਤੋਂ ਵੀ ਪਹੁੰਚੇ ਕਿਸਾਨ ਆਗੂ ਅਧਿਆਪਕ ਦਿਵਸ ਮਨਾਇਆ

ਸੰਗਰੂਰ, 11 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਡੀ. ਸੀ.

ਅਜੀਤ ਡੈਸਕ 12-09-2026
ਸੰਗਰੂਰ, 11 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਸੰਗਰੂਰ ਅੱਗੇ 13ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ। ਅੱਜ ਸੂਬਾ ਕਮੇਟੀ ਦੇ ਸੱਦੇ ਤੇ ਦੇਸ਼ ਦੇ ਕਿਸਾਨਾਂ ਦੀ ਏਕਤਾ ਅਤੇ ਸੂਬਿਆਂ ਦੀ ਏਕਤਾ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਸੱਦੇ ਤੇ ਵੱਖ-ਵੱਖ ਸੂਬਿਆਂ ਦੀਆਂ ਜਥੇਬੰਦੀਆਂ ਦੇ ਆਗੂ ਪਹੁੰਚੇ। ਅੱਜ ਕਰਜ਼ਿਆਂ ਦੀ ਮੰਗ ਅਤੇ ਓ.ਟੀ.ਐਸ. ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਸਹਿਕਾਰੀ ਬੈਂਕਾਂ ਦੇ ਡੀਐਮ ਦੇ ਦਫਤਰ ਤੱਕ ਮਾਰਚ ਕੀਤਾ ਗਿਆ। ਮੋਰਚੇ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਨੇ ਸੰਬੋਧਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਮਾਗੇਵਾਲ ਹਰਿਆਣਾ ਦੇ ਰਣਵੀਰ ਮਲਕ ਅਤੇ ਹਰਿਆਣਾ ਤੋਂ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਅਜੇ ਸਿਧਾਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਇੱਥੋਂ ਦੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਤੇ ਕਿਸਾਨਾਂ ਵਿੱਚ ਧਰਮਾਂ, ਜਾਤਾਂ ਅਤੇ ਪਾਣੀਆਂ ਦੀ ਵੰਡ ਦੇ ਨਾਮ ਤੇ ਫੁੱਟ ਪਾਉਣ ਦੇ ਯਤਨ ਕੀਤੇ ਜਾਂਦੇ ਹਨ। ਇਸ ਨੂੰ ਨਾਕਾਮ ਕਰਨ ਲਈ ਸੂਬਿਆਂ ਦੇ ਕਿਸਾਨਾਂ ਦੀ ਏਕਤਾ ਜ਼ਰੂਰੀ ਹੈ। ਧਾਰਾ 78, 79, 80 ਦਾ ਮੁੱਦਾ ਆਗੂਆਂ ਨੇ ਕਿਹਾ ਕਿ ਕੁਝ ਜਥੇਬੰਦੀਆਂ ਵੱਲੋਂ ਧਾਰਾ 78, 79, 80 ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜੇ ਇਹ ਧਾਰਾਵਾਂ ਰੱਦ ਹੁੰਦੀਆਂ ਹਨ ਤਾਂ ਦੇਸ਼ ਵਿੱਚ ਹਫੜਾ-ਦਫੜੀ ਫੈਲੇਗੀ ਅਤੇ ਸੂਬਿਆਂ ਦੇ ਕਿਸਾਨ ਆਪਸ ਵਿੱਚ ਲੜਨਗੇ, ਜਿਸ ਦਾ ਫਾਇਦਾ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਮਿਲੇਗਾ। ਇਹ ਕਿਰਤੀ ਲੋਕਾਂ ਦੇ ਹਿੱਤ ਵਿੱਚ ਨਹੀਂ। ਸੂਬਾ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਧਾਰਾ 78 ਕੇਂਦਰ ਸਰਕਾਰ ਨੂੰ ਬੰਨ੍ਹਦੀ ਹੈ ਕਿ ਜੇ ਦੋ ਸੂਬਿਆਂ ਦਾ ਝਗੜਾ 2 ਸਾਲ ਤੱਕ ਹੱਲ ਨਾ ਹੋਵੇ ਤਾਂ ਕੇਂਦਰ ਨਿਯਮਾਂ ਅੰਦਰ ਰਹਿ ਕੇ ਹੀ ਫੈਸਲਾ ਕਰ ਸਕਦਾ ਹੈ, ਪਰ ਕੇਂਦਰ ਨੇ 1980-81 ਵਿੱਚ ਪਾਣੀਆਂ ਸਬੰਧੀ ਫੈਸਲੇ 78 ਦੀ ਘੋਰ ਉਲੰਘਣਾ ਕਰਕੇ ਕੀਤੇ। ਇਸ ਲਈ ਲੜਾਈ ਸੂਬਿਆਂ ਦੇ ਕਿਸਾਨਾਂ ਦੀ ਆਪਸ ਵਿੱਚ ਨਹੀਂ, ਸਗੋਂ ਇਕੱਠੇ ਹੋ ਕੇ ਕੇਂਦਰ ਖਿਲਾਫ ਬਣਦੀ ਹੈ। ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਰੱਦ ਕਰਵਾਉਣਾ, ਸਾਮਰਾਜੀ ਮੁਲਕਾਂ ਨਾਲ ਕੀਤੀਆਂ ਲੋਕ ਵਿਰੋਧੀ ਸੰਧੀਆਂ ਰੱਦ ਕਰਵਾਉਣਾ, ਲੈਂਡ ਪੂਲਿੰਗ ਨੀਤੀ ਰੱਦ, ਕਰਜ਼ਾ ਮੁਕਤੀ, ਕਾਰਪੋਰੇਟ ਲੁੱਟ ਬੰਦ ਕਰਵਾਉਣਾ ਅਤੇ ਜ਼ਮੀਨ ਦੀ ਮਾਲਕੀ ਬਣਾਉਣਾ/ਬਚਾਉਣਾ। ਇਸ ਮੌਕੇ ਜਿਲ੍ਹਾ ਸੈਕਟਰੀ ਦਰਵਾਰਾ ਸਿੰਘ ਸਿੰਘ ਛਾਜਲਾ ਸੁਨਾਮ ਬਲਾਕ ਦੇ ਸੁਖਪਾਲ ਸਿੰਘ ਮਾਣਕ,ਦਿੜਬਾ ਤੋਂ ਹਰਜੀਤ ਸਿੰਘ ਮਹਿਲਾਂ, ਸੁਨਾਮ ਤੋਂ ਸੁਖਪਾਲ ਸਿੰਘ ਮਾਣਕ ਕਣਕਵਾਲ, ਭਵਾਨੀਗੜ ਬਲਾਕ ਦੇ ਜਸਵੀਰ ਸਿੰਘ ਗੱਗੜਪੁਰ, ਲਹਿਰਾ ਬਲਾਕ ਤੋਂ ਦਰਸ਼ਨ ਸਿੰਘ ਕੋਟੜਾ, ਮਹਿਲਾ ਆਗੂ ਮਨਜੀਤ ਕੋਰ ਤੋਲਾਵਲ ਆਦਿ ਨੇ ਵੀ ਸੰਬੋਧਨ ਕੀਤਾ। ਮੋਰਚੇ ਵਿੱਚ ਵੱਡੀ ਗਿਣਤੀ ਕਿਸਾਨ, ਮਜ਼ਦੂਰ ਅਤੇ ਮਾਵਾਂ-ਭੈਣਾਂ ਸ਼ਾਮਲ ਹੋਈਆਂ ਅਤੇ ਸਾਰੇ ਆਗੂਆਂ ਨੇ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਕੀਮਤ ਤੇ ਦੇਸ਼ ਦੇ ਕਿਸਾਨਾਂ ਦੀ ਏਕਤਾ ਟੁੱਟਣ ਨਹੀਂ ਦੇਣਗੇ।
ਪਿਛਲੀ ਖ਼ਬਰ ਚੇਅਰਮੈਨ ਬਲਵੰਤ ਸਿੰਘ ਦੁੱਲਮਾਂ ‘ਸੋਨੀਆ ਬਿਗ੍ਰੇਡ’ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਬੈਂਕ ਦੇ ਸਥਾਪਨਾ ਦਿਵਸ ’ਤੇ ਕਾਮਰੇਡ ਪਾਲੀ ਰਾਮ ਬਾਂਸਲ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।