12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਲੋਕਾਂ ਦੇ ਜ਼ਬਰਦਸਤ ਸੰਘਰਸ਼ ਤੋਂ ਬਾਅਦ ਹੋਈ ਛਪਾਰ ਸੜਕ ਦੀ ਸ਼ੁਰੂਆਤ ਮੇਲਾ ਛਪਾਰ ਨੂੰ ਦੇਖਦੇ ਹੋਏ ਮੁੱਖ ਛਪਾਰ ਰੋਡ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨੀ ਸ਼ੁਰੂ

ਅਹਿਮਦਗੜ੍ਹ, 11 ਸਤੰਬਰ (ਰਵਿੰਦਰ ਪੁਰੀ)- ਸ਼ਹਿਰ ਦੀ ਮੁੱਖ ਛਪਾਰ ਰੋਡ ਜੋ ਪਿਛਲੇ ਦੋ ਸਾਲਾਂ ਤੋਂ ਬਹੁਤ ਮਾੜੀ ਹਾਲਤ ’ਚ ਸੀ, ਜਿਸ ਨੂੰ ਬਣਾਉਣ ਲਈ ਸ਼ਹਿਰ ਦੇ ਲੋਕਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਅਤੇ ਰੋਸ ਧਰਨੇ ਕੀਤੇ ਜਾ ਰਹੇ ਸਨ । ਪਰ ਨਗਰ ਕੌਂਸਲ ਪਾਸ ਫੰਡਾਂ ਦੀ ਘਾਟ ਹੋਣ ਕਾਰਨ ਇਹ ਸੜਕ ਅੱਜ ਤੱਕ ਅਧੂਰੀ ਪਈ ਸੀ, ਪਰ ਪਿਛਲੇ ਮਹੀਨੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਇਸ ਸੜਕ ਲਈ ਗ੍ਰਾਂਟ ਜਾਰੀ ਹੋਈ ਅਤੇ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ।

ਅਜੀਤ ਡੈਸਕ 12-09-2026
ਅਹਿਮਦਗੜ੍ਹ, 11 ਸਤੰਬਰ (ਰਵਿੰਦਰ ਪੁਰੀ)- ਸ਼ਹਿਰ ਦੀ ਮੁੱਖ ਛਪਾਰ ਰੋਡ ਜੋ ਪਿਛਲੇ ਦੋ ਸਾਲਾਂ ਤੋਂ ਬਹੁਤ ਮਾੜੀ ਹਾਲਤ ’ਚ ਸੀ, ਜਿਸ ਨੂੰ ਬਣਾਉਣ ਲਈ ਸ਼ਹਿਰ ਦੇ ਲੋਕਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਅਤੇ ਰੋਸ ਧਰਨੇ ਕੀਤੇ ਜਾ ਰਹੇ ਸਨ । ਪਰ ਨਗਰ ਕੌਂਸਲ ਪਾਸ ਫੰਡਾਂ ਦੀ ਘਾਟ ਹੋਣ ਕਾਰਨ ਇਹ ਸੜਕ ਅੱਜ ਤੱਕ ਅਧੂਰੀ ਪਈ ਸੀ, ਪਰ ਪਿਛਲੇ ਮਹੀਨੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਇਸ ਸੜਕ ਲਈ ਗ੍ਰਾਂਟ ਜਾਰੀ ਹੋਈ ਅਤੇ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਮੀਤ ਪ੍ਰਧਾਨ ਸਵੀਟੀ ਕਾਕੜੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਬਿੱਲੂ ਮਾਜਰੀ, ਕਮਿੱਕਰ ਰਾਮ, ਮਨਿੰਦਰਪਾਲ ਸਿੰਘ, ਸੰਦੀਪ ਬੱਧਨ, ਸੰਜੇ ਸੂਦ, ਅਨੰਦੀ ਦੇਵੀ, ਵਿਜੈ ਕਾਕੜੀਆ, ਸ਼ੰਕਰ ਪਾਠਕ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰੀਤ ਆਦਿ ਮੌਕੇ ’ਤੇ ਪਹੁੰਚੇ ਤੇ ਸੜਕ ਨਿਰਮਾਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਛਪਾਰ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ ਅਤੇ ਹਲਕਾ ਵਿਧਾਇਕ ਪ੍ਰੋਫੈਸਰ ਜਵੰਤ ਸਿੰਘ ਗੱਜਣ ਮਾਜਰਾ ਅਤੇ ਨਗਰ ਕੌਂਸਲ ਦਾ ਧੰਨਵਾਦ ਕੀਤਾ। ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਇਸ ਸੜਕ ਦੇ ਨਾਲ ਹੀ ਧੂਰਕੋਟ ਰੋਡ ਦਾ ਵੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਜਿਸ ਨਾਲ ਅਹਿਮਦਗੜ ਲਾਗਲੇ ਕਰੀਬ 60 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਪਿਛਲੀ ਖ਼ਬਰ ਜਥੇਦਾਰ ਸਰੌਦ ਦੀ ਅਗਵਾਈ ਹੇਠ ਪੰਥਕ ਕਾਨਫਰੰਸ ਸੰਬੰਧੀ ਅਹਿਮ ਮੀਟਿੰਗ ਵਿਸ਼ਾਲ ਪੰਥਕ ਕਾਨਫਰੰਸ ਦੀਆਂ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਜੀਆਂਸ਼ੀ ਨੇ ਬੈਡਮਿੰਟਨ ’ਚ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।