09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਨਵੋਦਿਆ ’ਚ ਦਾਖਲੇ ਲਈ ਅੰਤਿਮ ਮਿਤੀ 30 ਸਤੰਬਰ

ਲੌਂਗੋਵਾਲ, 8 ਸਤੰਬਰ (ਵਿਨੋਦ, ਖੰਨਾ) - ਜਵਾਹਰ ਨਵੋਦਿਆ ਵਿਦਿਆਲਾ ਲੌਂਗੋਵਾਲ ਵਿਖੇ ਨੌਵੀਂ ਅਤੇ ਗਿਅਰਵੀੰ ਸ਼੍ਰੇਣੀ ‘ਚ ਖਾਲੀ ਪਈਆਂ ਸੀਟਾਂ ਵਿਚ ਦਾਖਲੇ ਲਈ ਆਨਲਾਈਨ ਫਾਰਮ ਦੀ ਅੰਤਿਮ ਮਿਤੀ 30 ਸਤੰਬਰ ਨਿਰਧਾਰਤ ਕੀਤੀ ਗਈ ਹੈ। ਵਿਦਿਆਲਾ ਦੇ ਪ੍ਰਿੰਸੀਪਲ ਖ਼ੀਮ ਚੰਦ ਨੇ ਦੱਸਿਆ ਕਿ ਵਿਦਿਆਲਾ ਸੰਮਤੀ ਦੀ ਸਾਈਟ ਤੇ ਫਾਰਮ ਭਰਨੇ ਅਰੰਭ ਹੋ ਗਏ ਹਨ।

ਅਜੀਤ ਡੈਸਕ 09-09-2026
ਲੌਂਗੋਵਾਲ, 8 ਸਤੰਬਰ (ਵਿਨੋਦ, ਖੰਨਾ) - ਜਵਾਹਰ ਨਵੋਦਿਆ ਵਿਦਿਆਲਾ ਲੌਂਗੋਵਾਲ ਵਿਖੇ ਨੌਵੀਂ ਅਤੇ ਗਿਅਰਵੀੰ ਸ਼੍ਰੇਣੀ ‘ਚ ਖਾਲੀ ਪਈਆਂ ਸੀਟਾਂ ਵਿਚ ਦਾਖਲੇ ਲਈ ਆਨਲਾਈਨ ਫਾਰਮ ਦੀ ਅੰਤਿਮ ਮਿਤੀ 30 ਸਤੰਬਰ ਨਿਰਧਾਰਤ ਕੀਤੀ ਗਈ ਹੈ। ਵਿਦਿਆਲਾ ਦੇ ਪ੍ਰਿੰਸੀਪਲ ਖ਼ੀਮ ਚੰਦ ਨੇ ਦੱਸਿਆ ਕਿ ਵਿਦਿਆਲਾ ਸੰਮਤੀ ਦੀ ਸਾਈਟ ਤੇ ਫਾਰਮ ਭਰਨੇ ਅਰੰਭ ਹੋ ਗਏ ਹਨ। ਦਾਖਲਾ ਪ੍ਰੀਖਿਆ 10 ਅਪ੍ਰੈਲ 2027 ਨੂੰ ਹੋਵੇਗੀ। ਅਪਲਾਈ ਕਰਨ ਵਾਲਾ ਵਿਦਿਆਰਥੀ ਜ਼ਿਲ੍ਹਾ ਸੰਗਰੂਰ ਜਾਂ ਮਾਲੇਰਕੋਟਲਾ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਦੇ ਸੈਸ਼ਨ 2026-27 ਵਿਚ ਅੱਠਵੀਂ ਜਾਂ ਦਸਵੀਂ ਸ਼੍ਰੇਣੀ ਵਿਚ ਪਾਸ ਹੋਵੇ ਅਤੇ ਉਸਦੀ ਜਨਮ ਮਿਤੀ ਗਿਆਰਵੀਂ ਸ਼੍ਰੇਣੀ ਲਈ ਪਹਿਲੀ ਜੂਨ 2010 ਤੋਂ 31 ਜੁਲਾਈ 2012 ਅਤੇ ਨੌਵੀਂ ਸ਼੍ਰੇਣੀ ਲਈ ਪਹਿਲੀ ਮਈ 2012 ਤੋਂ 31 ਜੁਲਾਈ 2014 ਦੇ ਦਰਮਿਆਨ ਹੋਣੀ ਚਾਹੀਦੀ ਹੈ।
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਦਫਤਰੀ ਕਰਮਚਾਰੀਆਂ ਦੇ ਸੰਘਰਸ਼ ’ਚ ਸ਼ਮੂਲੀਅਤ ਅਗਲੀ ਖ਼ਬਰ ਤੂਰਬਨਜਾਰਾ ਅਤੇ ਸ਼ੇਰੋਂ ਦੀਆਂ ਘਟਨਾਵਾਂ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ– ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।