ਸੰਗਰੂਰ ਦੇ ਸ਼ੂਟਰਾਂ ਨੇ ਰਾਜ ਪੱਧਰੀ ਪ੍ਰਤੀਯੋਗਤਾ ’ਚ ਹਿੱਸਾ ਲੈਣ ਦਾ ਰਾਹ ਕੀਤਾ ਪੱਧਰਾ
ਸੰਗਰੂਰ, 5 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਪੱਧਰੀ 2026 ਮੁਕਾਬਲਿਆਂ ’ਚ ਜਿੱਤ ਪ੍ਰਾਪਤ ਕਰ ਕੇ ਉਲੰਪੀਆ ਸ਼ੂਟਿੰਗ ਅਕੈਡਮੀ ਸੰਗਰੂਰ ਦੇ ਸ਼ੂਟਰਾਂ ਨੇ ਰਾਜ ਪੱਧਰੀ ਪ੍ਰਤਿਯੋਗਤਾ ਜੋ ਰੂਪ ਨਗਰ ਵਿੱਚ ਹੋਣ ਜਾ ਰਹੀ ਹੈ, ਵਿੱਚ ਜਾਣ ਦਾ ਰਾਹ ਪੱਧਰਾ ਕਰ ਲਿਆ ਹੈ। ਏਅਰ ਰਾਈਫਲ ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿਚ ਅਲਫਾਜ਼ ਮੋਹੀ ਨੇ ਪਹਿਲਾ ਸਥਾਨ, ਜਦ ਕਿ ਸਮਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ।
ਸੰਗਰੂਰ, 5 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਪੱਧਰੀ 2026 ਮੁਕਾਬਲਿਆਂ ’ਚ ਜਿੱਤ ਪ੍ਰਾਪਤ ਕਰ ਕੇ ਉਲੰਪੀਆ ਸ਼ੂਟਿੰਗ ਅਕੈਡਮੀ ਸੰਗਰੂਰ ਦੇ ਸ਼ੂਟਰਾਂ ਨੇ ਰਾਜ ਪੱਧਰੀ ਪ੍ਰਤਿਯੋਗਤਾ ਜੋ ਰੂਪ ਨਗਰ ਵਿੱਚ ਹੋਣ ਜਾ ਰਹੀ ਹੈ, ਵਿੱਚ ਜਾਣ ਦਾ ਰਾਹ ਪੱਧਰਾ ਕਰ ਲਿਆ ਹੈ। ਏਅਰ ਰਾਈਫਲ ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿਚ ਅਲਫਾਜ਼ ਮੋਹੀ ਨੇ ਪਹਿਲਾ ਸਥਾਨ, ਜਦ ਕਿ ਸਮਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਲੜਕੀਆਂ ਦੇ ਹੀ ਅੰਡਰ 19 ਮੁਕਾਬਲਿਆਂ ਵਿਚ ਮਨਰੀਤ ਕੌਰ ਨੇ ਪਹਿਲਾ ਸਥਾਨ ਅਤੇ ਵਵਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕਿਆਂ ਦੇ ਅੰਡਰ 17 ਮੁਕਾਬਲਿਆਂ ਵਿੱਚ ਪਰਮਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਏਅਰ ਪਿਸਟਲ ਲੜਕੀਆਂ ਦੇ ਅੰਡਰ 14 ਮਿਹਰਾਮਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਏਅਰ ਪਿਸਟਲ ਅੰਡਰ 17 ਕੰਚਨਪ੍ਰੀਤ ਕੌਰ ਧੀਮਾਨ ਨੇ ਪਹਿਲਾ ਸਥਾਨ ਅਤੇ ਅੰਡਰ 19 ਵਿੱਚ ਜਪਪ੍ਰੀਤ ਕੌਰ ਰਾਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਏਅਰ ਪਿਸਟਲ ਲੜਕਿਆਂ ਦੇ ਅੰਡਰ 14 ਮੁਕਾਬਲਿਆਂ ਵਿੱਚ ਫਤਿਹਵੀਰ ਸਿੰਘ ਗਰੇਵਾਲ ਨੇ ਦੂਜਾ ਸਥਾਨ ਅਤੇ ਗੁਰਮਿਹਰ ਸਿੰਘ ਦੁਲਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ 17 ਮੁਕਾਬਲਿਆਂ ਵਿੱਚ ਜਗਤਵੀਰ ਸਿੰਘ ਮਾਨ ਨੇ ਦੂਜਾ ਸਥਾਨ ਜਦ ਕਿ ਸਹਿਜਵੀਰ ਸਿੰਘ ਗਰਚਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਅੰਡਰ 19 ਵਿੱਚ ਆਦੇਸ਼ਵਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।