18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਰਾਜਯੋਗੀ ਓਮਕਾਰ ਨੇ “ਤਣਾਅ ਮੁਕਤ ਅਤੇ ਖੁਸ਼ਹਾਲ ਜੀਵਨ” ਜਿਊਣ ਦੇ ਦੱਸੇ ਨੁਕਤੇ

ਧੂਰੀ, 17 ਅਗਸਤ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਬ੍ਰਹਮਾਕੁਮਾਰੀਜ਼ ਆਸ਼ਰਮ ਧੂਰੀ ਵੱਲੋਂ ਬ੍ਰਹਮਾਕੁਮਾਰੀ ਮੂਰਤੀ ਦੀਦੀ ਦੇ ਅਗਵਾਈ ਹੇਠ ਸ੍ਰੀ ਸਨਾਤਨ ਧਰਮ ਸਭਾ, ਧੂਰੀ ਵਿਖੇ “ਤਣਾਅ ਮੁਕਤ ਅਤੇ ਖੁਸ਼ਹਾਲ ਜੀਵਨ” ਵਿਸ਼ੇ ’ਤੇ ਪ੍ਰੇਰਣਾਦਾਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮਾਊਂਟ ਆਬੂ ਤੋਂ ਪਹੁੰਚੇ ਰਾਜਯੋਗੀ ਪ੍ਰੋ.

ਅਜੀਤ ਡੈਸਕ 18-08-2026
ਧੂਰੀ, 17 ਅਗਸਤ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਬ੍ਰਹਮਾਕੁਮਾਰੀਜ਼ ਆਸ਼ਰਮ ਧੂਰੀ ਵੱਲੋਂ ਬ੍ਰਹਮਾਕੁਮਾਰੀ ਮੂਰਤੀ ਦੀਦੀ ਦੇ ਅਗਵਾਈ ਹੇਠ ਸ੍ਰੀ ਸਨਾਤਨ ਧਰਮ ਸਭਾ, ਧੂਰੀ ਵਿਖੇ “ਤਣਾਅ ਮੁਕਤ ਅਤੇ ਖੁਸ਼ਹਾਲ ਜੀਵਨ” ਵਿਸ਼ੇ ’ਤੇ ਪ੍ਰੇਰਣਾਦਾਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮਾਊਂਟ ਆਬੂ ਤੋਂ ਪਹੁੰਚੇ ਰਾਜਯੋਗੀ ਪ੍ਰੋ. ਓਮਕਾਰ ਨੇ ਤਣਾਅ ਮੁਕਤ ਜੀਵਨ, ਸਕਾਰਾਤਮਕ ਸੋਚ ਅਤੇ ਅੰਦਰੂਨੀ ਸ਼ਾਂਤੀ ਲਈ ਅਧਿਆਤਮਿਕ ਦ੍ਰਿਸ਼ਟੀਕੋਣ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਵਿੱਚ ਰਾਈ ਸੀਲਾ ਹੈਲਥ ਫੂਡ ਦੇ ਐਮ.ਡੀ. ਵਿਜੈ ਕੁਮਾਰ ਗੋਇਲ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦੀ ਧਰਮਪਤਨੀ ਸ੍ਰੀਮਤੀ ਆਰਤੀ ਸ਼ਰਮਾ, ਐਸ.ਵੀ.ਐਮ. ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰੋਸ਼ਨ ਲਾਲ, ਅਗਰਵਾਲ ਸਭਾ ਦੇ ਉਪ ਪ੍ਰਧਾਨ ਜਨਕ ਰਾਜ ਮੀਮਸਾ, ਧੂਰੀ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਵਿਜੈ ਕੁਮਾਰ, ਐਡਵੋਕੇਟ ਸੰਦੀਪ ਥਾਪਰ ਅਤੇ ਡਾ. ਲੇਖ ਰਾਮ ਜੀ ਤਪਾ (ਕੋਆਰਡੀਨੇਟਰ ਮੈਡੀਕਲ ਵਿੰਗ ਪੰਜਾਬ) ਸਮੇਤ ਪਹੁੰਚੇ ਵਿਅਕਤੀਆਂ ਵੱਲੋਂ ਵੀ ਅਜਿਹੇ ਪ੍ਰੇਰਨਾਦਾਇਕ ਸਮਾਗਮ ਕਰਵਾਉਣ ਨੂੰ ਸਮੇਂ ਦੀ ਲੋੜ ਦੱਸਿਆ ਸੁਨੀਤਾ ਭੈਣ ਜੀ ਅਤੇ ਭੈਣ ਕਾਂਤਾ ਵੱਲੋਂ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਰੇਸ਼ ਬਾਂਸਲ, ਜਤਿੰਦਰ ਸਿੰਘ ਸੋਨੀ ਮੰਡੇਰ, ਮਦਨ ਬਾਂਸਲ, ਸੰਦੀਪ ਸੋਨੀ, ਸੁਸ਼ੀਲ ਕੁਮਾਰ ਡੱਡੀ, ਅਸ਼ੋਕ ਕੁਮਾਰ, ਆਦਿ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਸ਼ੁਭਮ ਸ਼ਰਮਾ ਨੇ ਸ਼ੁਕਰਾਨਾ ਤੇ ਪੈਦਲ ਧੰਨਵਾਦੀ ਦੌਰਾ ਕੀਤਾ ਅਗਲੀ ਖ਼ਬਰ ਤਿਰੰਗਾ ਯਾਤਰਾ ਦਾ ਮੁੱਖ ਮਕਸਦ ਨੌਜਵਾਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ - ਪ੍ਰੋ. ਓਕਾਰ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।