ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅਹਿਮਦਗੜ੍ਹ ਤੋਂ ਹਿੰਦੂ ਤੀਰਥਾਂ ਲਈ ਪਹਿਲੀ ਬੱਸ ਯਾਤਰਾ ਰਵਾਨਾ
ਅਹਿਮਦਗੜ, 17 ਅਗਸਤ (ਸੁਖਜੀਤ ਸਿੰਘ ਖੇੜਾ) - ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਪੁਰਾਣੀ ਅਨਾਜ ਮੰਡੀ ਅਹਿਮਦਗੜ੍ਹ ਤੋਂ ਵੱਖ-ਵੱਖ ਹਿੰਦੂ ਤੀਰਥਾਂ ਲਈ ਤਿੰਨ ਬੱਸਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਇਹਨਾਂ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਅਜੀਤ ਡੈਸਕ
18-08-2026