15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਨਗਰ ਕੌਂਸਲ ਧੂਰੀ ਦੀ ਚੋਣ ਅਮਰਜੋਤ ਕੌਰ ਬਾਜਵਾ ਬਣੇ ਪ੍ਰਧਾਨ, ਸੁਸ਼ੀਲ ਰਾਣੀ ਤੇ ਅਜੈਬ ਸਿੰਘ ਨੂੰ ਮਿਲੀ ਮੀਤ ਪ੍ਰਧਾਨਗੀ

ਧੂਰੀ, 12 ਅਗਸਤ (ਲਖਵੀਰ ਸਿੰਘ ਧਾਂਦਰਾ) - ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਵੱਕਾਰੀ ਅਹੁਦਿਆਂ ਦੀ ਚੋਣ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਇਸ ਮਹੱਤਵਪੂਰਨ ਚੋਣ ਦੌਰਾਨ ਵਾਰਡ ਨੰਬਰ 18 ਤੋਂ ਕੌਂਸਲਰ ਅਮਰਜੋਤ ਕੌਰ ਬਾਜਵਾ ਧਰਮ ਪਤਨੀ ਰੂਬਲ ਬਾਜਵਾ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਧੂਰੀ ਦੀ ਪ੍ਰਧਾਨ ਚੁਣ ਲਿਆ ਗਿਆ।

ਦੁੱਖ ਦਾ ਪ੍ਰਗਟਾਵਾ 15-08-2026
ਧੂਰੀ, 12 ਅਗਸਤ (ਲਖਵੀਰ ਸਿੰਘ ਧਾਂਦਰਾ) - ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਵੱਕਾਰੀ ਅਹੁਦਿਆਂ ਦੀ ਚੋਣ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਇਸ ਮਹੱਤਵਪੂਰਨ ਚੋਣ ਦੌਰਾਨ ਵਾਰਡ ਨੰਬਰ 18 ਤੋਂ ਕੌਂਸਲਰ ਅਮਰਜੋਤ ਕੌਰ ਬਾਜਵਾ ਧਰਮ ਪਤਨੀ ਰੂਬਲ ਬਾਜਵਾ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਧੂਰੀ ਦੀ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਵਾਰਡ ਨੰਬਰ 5 ਤੋਂ ਕੌਂਸਲਰ ਸੁਸ਼ੀਲ ਰਾਣੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 20 ਤੋਂ ਕੌਂਸਲਰ ਅਜੈਬ ਸਿੰਘ ਹੈਪੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਚੋਣ ਪ੍ਰਕਿਰਿਆ ਦਫ਼ਤਰ ਨਗਰ ਕੌਂਸਲ ਧੂਰੀ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ, ਮੁੱਖ ਮੰਤਰੀ ਕੈਂਪਸ ਦਫ਼ਤਰ ਧੂਰੀ ਦੇ ਇੰਚਾਰਜ ਡਾ. ਅਨਵਰ ਭਸੌੜ, ਜਿਲ੍ਹਾ ਪ੍ਰੀਸਦ ਦੇ ਚੈਅਰਮੈਨ ਰਛਪਾਲ ਸਿੰਘ ਭੁੱਲਰਹੇੜੀ , ਰਣਜੋਧ ਸਿੰਘ ਕਾਂਝਲਾ ਚੇਅਰਮੈਨ ਬਲਾਕ ਸੰਮਤੀ, ਹਰਜਿੰਦਰ ਸਿੰਘ ਕਾਂਝਲਾ ਮੈਂਬਰ ਜਿਲ੍ਹਾ ਪ੍ਰੀਸਦ , ਗਗਨ ਜਵੰਧਾ ਪ੍ਰਧਾਨ ਟਰੱਕ ਯੂਨੀਅਨ ਧੂਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਦੀ ਮੌਜੂਦਗੀ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਵਿੱਚ ਅਹਿਮ ਯੋਗਦਾਨ ਪਾਇਆ। ਚੋਣ ਤੋਂ ਬਾਅਦ ਹਾਜ਼ਰ ਆਗੂਆਂ ਅਤੇ ਕੌਂਸਲਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਨਵੀਂ ਚੁਣੀ ਗਈ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਧੂਰੀ ਸ਼ਹਿਰ ਦੇ ਸਮੁੱਚੇ ਵਾਰਡਾਂ ਦੇ ਸੁਚੱਜੇ ਵਿਕਾਸ, ਸਫ਼ਾਈ ਵਿਵਸਥਾ, ਸਟ੍ਰੀਟ ਲਾਈਟਾਂ ਅਤੇ ਪੀਣ ਵਾਲੇ ਸਾਫ਼ ਪਾਣੀ ਵਰਗੀਆਂ ਮੂਲ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਰਹਿਣਗੇ ਅਤੇ ਸ਼ਹਿਰ ਨੂੰ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।
ਪਿਛਲੀ ਖ਼ਬਰ ਹਮਲਾ ਸੁਖਬੀਰ ਬਾਦਲ ’ਤੇ ਨਹੀਂ ਬਲਕਿ ਗੁਰੂ ਘਰ ਗਏ ਇਕ ਸ਼ਰਧਾਲੂ ’ਤੇ ਹੋਇਆ-ਰਾਜਾ ਬੀਰ ਕਲ੍ਹਾਂ ਅਗਲੀ ਖ਼ਬਰ ਸ਼ਰਾਬ ਦੇ ਠੇਕੇਦਾਰਾਂ ਵਲੋਂ ਗੱਡੀਆਂ ਘੇਰਨ ਤੋਂ ਭੜਕੇ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।