ਤੀਆਂ ਦਾ ਤਿਉਹਾਰ ਮਨਾਇਆ
ਅਹਿਮਦਗੜ, 12 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਇਥੋਂ ਨੇੜੇ ਵੀ ਮੈਕਸ ਰਿਜ਼ੋਰਟਸ ਪੋਹੀੜ ਵਿਖੇ ਤੀਜ਼ ਦਾ ਤਿਉਹਾਰ ਰਮਨਦੀਪ ਕੌਰ, ਰਵਿੰਦਰ ਕੌਰ ਸਰਪੰਚ ਜੰਡਾਲੀ ਅਤੇ ਗਗਨਪ੍ਰੀਤ ਕੌਰ ਦੀ ਅਗਵਾਈ ਹੇਠ ਬੜੇ ਹੀ ਉਤਸਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਪ੍ਸਿੱਧ ਪੰਜਾਬੀ ਲੋਕ ਗਾਇਕਾ ਮਨਜਿੰਦਰ ਗੁਲਸ਼ਨ ਵੱਲੋਂ ਵੀ ਆਪਣੀ ਗਾਇਕੀ ਤੇ ਪੰਜਾਬੀ ਵਿਰਸੇ ਸੰਬੰਧੀ ਝਲਕ ਪੇਸ਼ ਕੀਤੀ ।
ਅਹਿਮਦਗੜ, 12 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਇਥੋਂ ਨੇੜੇ ਵੀ ਮੈਕਸ ਰਿਜ਼ੋਰਟਸ ਪੋਹੀੜ ਵਿਖੇ ਤੀਜ਼ ਦਾ ਤਿਉਹਾਰ ਰਮਨਦੀਪ ਕੌਰ, ਰਵਿੰਦਰ ਕੌਰ ਸਰਪੰਚ ਜੰਡਾਲੀ ਅਤੇ ਗਗਨਪ੍ਰੀਤ ਕੌਰ ਦੀ ਅਗਵਾਈ ਹੇਠ ਬੜੇ ਹੀ ਉਤਸਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਪ੍ਸਿੱਧ ਪੰਜਾਬੀ ਲੋਕ ਗਾਇਕਾ ਮਨਜਿੰਦਰ ਗੁਲਸ਼ਨ ਵੱਲੋਂ ਵੀ ਆਪਣੀ ਗਾਇਕੀ ਤੇ ਪੰਜਾਬੀ ਵਿਰਸੇ ਸੰਬੰਧੀ ਝਲਕ ਪੇਸ਼ ਕੀਤੀ । ਸਟੇਜ ਸਕੱਤਰ ਅਤੇ ਐਂਕਰ ਦੀ ਭੂਮਿਕਾ ਅਮਨ ਧੀਰ ਵੱਲੋਂ ਬਾਖੂਬੀ ਨਿਵਾਈ ਗਈ। ਇਸ ਮੌਕੇ ਮਿਸ ਪੰਜਾਬਣ, ਮਿਸ ਤੀਜ ਅਤੇ ਮਿਸਿਜ਼ ਤੀਜ ਮੁਕਾਬਲੇ ਵੀ ਕਰਵਾਏ ਗਏ ਜਿਨਾਂ ਵਿੱਚੋਂ ਮਿਸ ਪੰਜਾਬਣ ਦਾ ਖਿਤਾਬ ਰਾਜਵੀਰ ਕੌਰ ਨੇ ਆਪਣੇ ਨਾਮ ਕੀਤਾ ਜਦਕਿ ਫਸਟ ਰਨਰ ਅਪ ਸੰਦੀਪ ਕੌਰ ਚੁਣੀ ਗਈ, ਜਿਨਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਅਤੇ ਮੁੱਖ ਮਹਿਮਾਨਾ ਨੇ ਸਨਮਾਨਿਤ ਕੀਤਾ । ਜੱਜਾਂ ਦੀ ਭੂਮਿਕਾ ਡਾ. ਜੋਤੀ ਕਪੂਰ ਐਸਐਮਓ ਅਹਿਮਦਗੜ ਅਤੇ ਬਿਬਲਪੀ੍ਤ ਕੌਰ ਸਿੱਧੂ ਸਬ ਇੰਸਪੈਕਟਰ ਪੰਜਾਬ ਪੁਲਿਸ ਨੇ ਬਾਖੂਬੀ ਨਿਭਾਈ। ਇਸ ਮੌਕੇ ਰਣਜੀਤ ਕੌਰ, ਮਨਦੀਪ ਕੌਰ ਅਖਵਿੰਦਰ ਕੌਰ, ਹਰਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਮੁਟਿਆਰਾਂ ਅਤੇ ਕੁੜੀਆਂ ਹਾਜਰ ਸਨ।