12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕੌਲਾ ਪਾਰਕ ਮਾਰਕੀਟ ਦੇ ਬਾਥਰੂਮ ਬੰਦ ਹੋ ਜਾਣ ਨਾਲ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਆ ਰਹੀਆਂ ਹਨ ਪ੍ਰੇਸ਼ਾਨੀਆਂ

ਸੰਗਰੂਰ, 10 ਅਗਸਤ (ਧੀਰਜ ਪਸ਼ੌਰੀਆ) - ਸੰਗਰੂਰ ਦੀ ਕੋਲਾ ਪਾਰਕ ਮਾਰਕੀਟ ਹਮੇਸ਼ਾ ਹੀ ਪ੍ਰੇਸ਼ਾਨੀਆਂਦਾ ਸਾਹਮਣਾ ਕਰਦੀ ਰਹਿੰਦੀ ਹੈ। ਕੋਲਾ ਪਾਰਕ ਮਾਰਕਿਟ ਜਿੱਥੇ ਵੱਡੇ ਵੱਡੇ ਹੋਟਲ, ਬੈਂਕ, ਸ਼ੋ-ਰੂਮਾਂ ਸਮੇਤ 100 ਤੋਂ ਵੱਧ ਬਿਜ਼ਨਸ ਪੁਆਇੰਟ ਹਨ ਦੇ ਬਾਥਰੂਮ ਬੰਦ ਹੋ ਜਾਣ ਨਾਲ ਦੁਕਾਨਦਾਰਾਂ ਤੇ ਗਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤੇਜਿੰਦਰ ਸਿੰਘ ਸੰਘਰੇੜੀ, ਸਰਜੀਵਨ ਜਿੰਦਲ, ਰਣਦੀਪ ਸਿੰਘ ਦਿਓਲ, ਰਿਪੁਦਮਨ ਸਿੰਘ ਢਿੱਲੋਂ 12-08-2026
ਸੰਗਰੂਰ, 10 ਅਗਸਤ (ਧੀਰਜ ਪਸ਼ੌਰੀਆ) - ਸੰਗਰੂਰ ਦੀ ਕੋਲਾ ਪਾਰਕ ਮਾਰਕੀਟ ਹਮੇਸ਼ਾ ਹੀ ਪ੍ਰੇਸ਼ਾਨੀਆਂਦਾ ਸਾਹਮਣਾ ਕਰਦੀ ਰਹਿੰਦੀ ਹੈ। ਕੋਲਾ ਪਾਰਕ ਮਾਰਕਿਟ ਜਿੱਥੇ ਵੱਡੇ ਵੱਡੇ ਹੋਟਲ, ਬੈਂਕ, ਸ਼ੋ-ਰੂਮਾਂ ਸਮੇਤ 100 ਤੋਂ ਵੱਧ ਬਿਜ਼ਨਸ ਪੁਆਇੰਟ ਹਨ ਦੇ ਬਾਥਰੂਮ ਬੰਦ ਹੋ ਜਾਣ ਨਾਲ ਦੁਕਾਨਦਾਰਾਂ ਤੇ ਗਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਾਥਰੂਮਾਂ ਨੂੰ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਸਵੱਛ ਭਾਰਤ ਤਹਿਤ ਕਈ ਲੱਖ ਰੁਪਏ ਖ਼ਰਚ ਕੇ ਬਣਵਾਇਆ ਗਿਆ ਸੀ ਪਰ ਹੁਣ ਇਸ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਦੁਕਾਨਦਾਰ ਪ੍ਰਾਪਰਟੀ ਟੈਕਸ, ਜੀ.ਐਸ.ਟੀ, ਇਨਕਮ ਟੈਕਸ ਗੱਲ ਕੀ ਹਰ ਤਰ੍ਹਾਂ ਦਾ ਟੈਕਸ ਭਰਦੇ ਹਨ ਪਰ ਜਦੋਂ ਦੁਕਾਨਦਾਰਾਂ ਨੂੰ ਸਹੂਲਤ ਦੇਣ ਦੀ ਗੱਲ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਭਾਗ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹਨ। ਨਿਯਮਾਂ ਮੁਤਾਬਿਕ ਖੁੱਲੇ੍ਹ ਵਿੱਚ ਪਿਸ਼ਾਬ ਕਰਨਾ ਅਪਰਾਧ ਹੈ ਅਤੇ ਇਸ ਲਈ ਜੁਰਮਾਨਾ ਵੀ ਹੋ ਸਕਦਾ ਹੈ ਪਰ ਜਦੋਂ ਕੋਈ ਪ੍ਰਬੰਧ ਹੀ ਨਾ ਹੋਣ ਤਾਂ ਲੋਕ ਕੀ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਅਤੇ ਅਕਾਲੀ ਦਲ (ਪੁਨਰ ਸਰਜੀਤ) ਦੇ ਜ਼ਿਲ੍ਹਾ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੋਲਾ ਪਾਰਕ ਮਾਰਕੀਟ ਦੀ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਦਾ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਹੋ ਸਕੇ।
ਪਿਛਲੀ ਖ਼ਬਰ ਅਕਾਲ ਕਾਲਜ ਆਫ਼ ਫਾਰਮੇਸੀ ਵਿਖੇ ਸਵਾਮੀ ਵਿਵੇਕਾਨੰਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਐਨੀਮਲ ਹਾਊਸ ਦਾ ਦੌਰਾ ਅਗਲੀ ਖ਼ਬਰ ਖਿਡਾਰੀ ਸਾਡਾ ਬਹੁਮੁੱਲਾ ਸਰਮਾਇਆ ਪਰ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਘਾਟ ਕਾਰਨ ਖੇਡਾਂ ’ਚ ਪੱਛੜ ਰਿਹਾ ਹੈ ਸੂਬਾ- ਰਣਦੀਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।