09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਅੰਡਰ-19 ਮੁਕਾਬਲਿਆਂ ’ਚ ਸੰਗਰੂਰ ਦੀ ਪਰੀ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ ਚੌਥੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਬਣੀ

ਸੰਗਰੂਰ, 8 ਅਗਸਤ (ਚੌਧਰੀ ਨੰਦਲਾਲ ਗਾਂਧੀ)-ਸੰਗਰੂਰ ਕ੍ਰਿਕਟ ਐਸੋਸੀਏਸ਼ਨ ਦੀ ਖਿਡਾਰਨ ਪਰੀ ਸ਼ਰਮਾ ਨੇ ਅੰਡਰ-19 ਕ੍ਰਿਕਟ ’ਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 4 ਮੈਚਾਂ ’ਚ 230 ਦੌੜਾਂ ਬਣਾਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਰੀ ਨੇ ਵੱਖ-ਵੱਖ ਮੈਚਾਂ ’ਚ ਲਗਾਤਾਰ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ।

ਆਪਣੀ ਕੋਚ ਲਖਵਿੰਦਰ ਕੌਰ ਨਾਲ ਪਰੀ ਸ਼ਰਮਾ। 09-08-2026
ਸੰਗਰੂਰ, 8 ਅਗਸਤ (ਚੌਧਰੀ ਨੰਦਲਾਲ ਗਾਂਧੀ)-ਸੰਗਰੂਰ ਕ੍ਰਿਕਟ ਐਸੋਸੀਏਸ਼ਨ ਦੀ ਖਿਡਾਰਨ ਪਰੀ ਸ਼ਰਮਾ ਨੇ ਅੰਡਰ-19 ਕ੍ਰਿਕਟ ’ਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 4 ਮੈਚਾਂ ’ਚ 230 ਦੌੜਾਂ ਬਣਾਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਰੀ ਨੇ ਵੱਖ-ਵੱਖ ਮੈਚਾਂ ’ਚ ਲਗਾਤਾਰ ਪ੍ਰਭਾਵਸ਼ਾਲੀ ਪਾਰੀਆਂ ਖੇਡੀਆਂ। ਉਸਦੀ ਕੌਚ ਲਖਵਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਮੈਦਾਨ ’ਚ ਮਾਨਸਾ ਦੀ ਟੀਮ ਖ਼ਿਲਾਫ਼ ਪਰੀ ਸ਼ਰਮਾ ਨੇ 42 ਗੇਂਦਾਂ ’ਚ 33 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪਟਿਆਲਾ ਦੇ ਧਰੁਵ ਸਟੇਡੀਅਮ ’ਚ ਪਟਿਆਲਾ ਦੀ ਟੀਮ ਖ਼ਿਲਾਫ਼ ਉਸ ਨੇ 116 ਗੇਂਦਾਂ ਵਿਚ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸੇ ਤਰ੍ਹਾਂ ਰਣਬੀਰ ਕਾਲਜ ਗਰਾਊਂਡ, ਸੰਗਰੂਰ ਵਿਖੇ ਲੁਧਿਆਣਾ ਖ਼ਿਲਾਫ਼ ਪਾਰੀ ਨੇ 22 ਗੇਂਦਾਂ ਵਿਚ 18 ਦੌੜਾਂ ਬਣਾਈਆਂ। ਜਦਕਿ ਬਰਨਾਲਾ ਦੇ ਟ੍ਰਾਈਡੈਂਟ ਕ੍ਰਿਕਟ ਗਰਾਊਂਡ ਵਿਚ ਬਰਨਾਲਾ ਦੀ ਟੀਮ ਖ਼ਿਲਾਫ਼ ਉਸ ਨੇ 113 ਗੇਂਦਾਂ ਵਿਚ 91 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਇਸਦੇ ਨਾਲ ਹੀ ਉਸਨੇ ਗੇਂਦਬਾਜ਼ੀ ’ਚ ਵੀ 4 ਵਿਕਟਾਂ ਲਈਆਂ। ਉਸ ਦੇ ਇਸ ਪ੍ਰਦਰਸ਼ਨ ਨੂੰ ਸੰਗਰੂਰ ਕ੍ਰਿਕਟ ਐਸੋਸੀਏਸ਼ਨ ਲਈ ਮਾਣ ਵਾਲੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਤੇ ਅੰਡਰ-19 ਪੱਧਰ ’ਤੇ ਉਸ ਦੀ ਬੱਲੇਬਾਜ਼ੀ ਨੇ ਭਵਿੱਖ ਲਈ ਚੰਗੀਆਂ ਉਮੀਦਾਂ ਜਗਾਈਆਂ ਹਨ।
ਪਿਛਲੀ ਖ਼ਬਰ ਅਧਿਆਪਕਾਂ ਨੇ ਸਤੌਜ ਨੂੰ ਜਾਂਦੇ ਰਾਹ ’ਤੇ ਲਗਾਇਆ ਧਰਨਾ ਅਗਲੀ ਖ਼ਬਰ ਪੰਜਾਬ, ਹਰਿਆਣਾ, ਰਾਜਸਥਾਨ ਰਾਜਾਂ ਨੂੰ ਜੋੜਨ ਵਾਲਾ ਕੌਮੀ ਮਾਰਗ ਬਰਸਾਤ ਦੇ ਦਿਨਾਂ ਵਿੱਚ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।