16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਰਵਨੀਤ ਸਿੰਘ ਬਿੱਟੂ ਵਲੋਂ ਅਹਿਮਦਗੜ੍ਹ ਨਗਰ ਕੌਂਸਲ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ <br/>

ਅਜੀਤ ਡੈਸਕ 25-05-2026
ਅਹਿਮਦਗੜ੍ਹ, 24 ਮਈ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਸਥਾਨਕ ਨਗਰ ਕੌਂਸਲ ਚੋਣਾਂ ਦੌਰਾਨ ਸ਼ਹਿਰ ਦੇ 17 ਵਾਰਡਾਂ 'ਚੋਂ 10 ਵਾਰਡਾਂ 'ਤੇ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ 'ਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਿਸ਼ੇਸ਼ ਤੌਰ 'ਤੇ ਚੋਣ ਜਲਸੇ ਨੂੰ ਸੰਬੋਧਨ ਕੀਤਾ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਨਗਰ ਕੌਂਸਲ ਚੋਣਾਂ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ ਹੈ | ਉਨ੍ਹਾਂ ਐਲਾਨ ਕੀਤਾ ਕਿ ਜਿਹੜੇ ਇਹ 10 ਉਮੀਦਵਾਰ ਕੌਂਸਲਰ ਬਣਨਗੇ, ਉਨ੍ਹਾਂ ਨੂੰ ਮੇਰੇ ਅਖ਼ਤਿਆਰੀ ਕੋਟੇ 'ਚੋਂ ਸ਼ਹਿਰ ਦੇ ਵਿਕਾਸ ਲਈ 20 ਕਰੋੜ ਰੁਪਏ ਦਿੱਤੇ ਜਾਣਗੇ | ਇਸ ਮੌਕੇ ਸ਼ਹਿਰ ਦੀਆਂ ਕਈ ਸੰਸਥਾਵਾਂ ਵਲੋਂ ਸ਼ਹਿਰ ਅੰਦਰ ਕਈ ਟਰੇਨਾਂ ਦੇ ਨਾਂਅ ਰੁਕਣ ਸਬੰਧੀ ਮੰਗ ਪੱਤਰ ਦਿੱਤੇ, ਜਿਸ 'ਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਇਹਨਾਂ ਟਰੇਨਾਂ ਨੂੰ ਰੋਕਣ ਸਬੰਧੀ ਕਾਰਵਾਈ ਪਾਉਣਗੇ | ਇਸ ਮੌਕੇ ਉਨ੍ਹਾਂ ਦੇ ਧਿਆਨ ਵਿੱਚ ਸ਼ਹਿਰ ਦਾ ਰੇਲਵੇ ਸਟੇਸ਼ਨ ਨਵੀਨੀਕਰਨ ਸਬੰਧੀ ਵੀ ਮੰਗ ਰੱਖੀ ਗਈ ਜਿਸ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਘੱਟੋ ਘੱਟ 100 ਕਰੋੜ ਰੁਪਏ ਦੀ ਬਜਟ ਨਾਲ ਰੇਲਵੇ ਸਟੇਸ਼ਨ ਦਾ ਜਲਦ ਨਵੀਨੀਕਰਨ ਹੋਵੇਗਾ | ਇਸ ਤੋਂ ਪਹਿਲਾਂ ਗੇਜਾ ਰਾਮ ਬਾਲਮੀਕੀ, ਰਾਜ ਸਕੱਤਰ ਰੇਨੂੰ ਥਾਪਰ, ਹੀਰਾ ਸਿੰਘ ਅਮਰਗੜ੍ਹ, ਜਗਤ ਕਥੂਰੀਆਂ, ਪ੍ਰਮੋਦ ਗੁਪਤਾ, ਆਸ਼ੂਤੋਸ਼ ਵਿਨਾਇਕ, ਸੀਤਾ ਗੋਗਨਾ, ਰਮੇਸ਼ ਘਈ, ਮੰਡਲ ਪ੍ਰਧਾਨ ਰਾਜਨ ਘਈ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਰਵਨੀਤ ਬਿੱਟੂ ਵੱਲੋਂ ਵੱਲੋਂ ਚੋਣ ਲੜ ਰਹੇ ਸਾਰੇ ਸਾਰੇ 10 ਉਮੀਦਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਅਵਤਾਰ ਸਿੰਘ ਬੜਿੰਗ, ਸਚਿਨ ਮੁਲਤਾਨੀ, ਆੜਤੀਆ ਐਸੋਸੀਏਸ਼ਨ ਪ੍ਰਧਾਨ ਸੁਰਿੰਦਰ ਕੁਰੜ, ਅਸ਼ੋਕ ਵਰਮਾ, ਐਡਵੋਕੇਟ ਬਲਵਿੰਦਰ ਸਿੰਘ ਸਰਾਓ, ਐਡਵੋਕੇਟ ਅਮਿੱਤ ਕਰੀਰ, ਹਰਜੀਤ ਸਿੰਘ ਵੈਦ, ਜਗਤਾਰ ਸਿੰਘ ਚੀਮਾਂ, ਮਹਿਲਾ ਪ੍ਰਧਾਨ ਤਪੱਸਿਆ ਜਿੰਦਲ, ਪਵਨ ਚੀਮਾ, ਰਿਸ਼ੀ ਕੌਸ਼ਲ, ਰਜਨੀਤ ਹੂੰਝਣ, ਯਾਦਵਿੰਦਰ ਸਿੰਘ ਹੂੰਝਣ, ਅਮਿੱਤ ਮਲਹੋਤਰਾ ਸਮੇਤ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਪੰਚਾਇਤ ਅਮਰਗੜ੍ਹ ਚੋਣਾਂ ਲਈ ਚੋਣ ਅਮਲੇ ਦੀ ਦੂਜੀ ਰਿਹਰਸਲ ਸੰਪੰਨ ਅਗਲੀ ਖ਼ਬਰ ਵਾਰਡ ਨੰਬਰ 5 ਅਤੇ 12 ਤੋਂ ਪਤੀ-ਪਤਨੀ ਚੋਣ ਮੈਦਾਨ 'ਚ ਡਟੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।