30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਣਬੀਰ ਬਾਕਸਿੰਗ ਕਲੱਬ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ <br/>

ਅਜੀਤ ਡੈਸਕ 18-05-2026
ਸੰਗਰੂਰ, 17 ਮਈ (ਅਮਨਦੀਪ ਸਿੰਘ ਬਿੱਟਾ) - ਰਣਬੀਰ ਬਾਕਸਿੰਗ ਕਲੱਬ ਸੰਗਰੂਰ ਦਾ ਵਫ਼ਦ ਕਲੱਬ ਦੇ ਸਰਪ੍ਰਸਤ ਅਤੇ ਬਾਕਸਿੰਗ ਕੋਚ ਰਜਿੰਦਰਪਾਲ ਸਿੰਘ ਭੱਲੂ ਦੀ ਅਗਵਾਈ ਹੇਠ ਜ਼ਿਲੇ੍ਹ ਦੇ ਨਵੇਂ ਆਏ ਪੁਲਿਸ ਮੁਖੀ ਰਵਜੋਤ ਗਰੇਵਾਲ ਨੂੰ ਮਿਲਿਆ | ਵਫ਼ਦ ਨੇ ਜਿੱਥੇ ਸੰਗਰੂਰ ਦੇ ਨਵੇਂ ਆਏ ਜ਼ਿਲ੍ਹਾ ਪੁਲਿਸ ਮੁਖੀ ਨੂੰ ਜੀ ਆਇਆਂ ਕਿਹਾ, ਉੱਥੇ ਸੰਗਰੂਰ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ | ਇਸ ਦੇ ਨਾਲ ਹੀ ਰਜਿੰਦਰਪਾਲ ਸਿੰਘ ਭੱਲੂ ਨੇ ਸੰਗਰੂਰ ਦੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਅਤੇ ਹੁਨਰ ਸਬੰਧੀ ਵੀ ਪੁਲਿਸ ਅਧਿਕਾਰੀ ਨੂੰ ਜਾਣੂ ਕਰਵਾਇਆ | ਇਸ ਮੌਕੇ ਖੁਸ਼ਵਿੰਦਰ ਸਿੰਘ ਸਮਾਜ ਸੇਵੀ ਰੌਸ਼ਨ ਗਰਗ, ਐਡਵੋਕੇਟ ਮਨੋਹਰ ਗੁਪਤਾ, ਰਣਜੀਤ ਸਿੰਘ, ਗੁਰਬੰਤ ਸਿੰਘ, ਅਸੋਕ ਕੁਮਾਰ, ਵੀਰਦਵਿੰਦਰ ਸਿੰਘ ਸੇਵਾ ਮੁਕਤ ਕਾਨੂੰਗੋ, ਰਵਿੰਦਰ ਸਿੰਘ ਰਾਜਨ, ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ ਮੌਜੂਦ ਸਨ |

ਪਿਛਲੀ ਖ਼ਬਰ ਕਰੀਬ ਡੇਢ ਦੁਹਾਕੇ ਤੋਂ ਪਦ-ਉੱਨਤੀ ਨੂੰ ਤਰਸ ਰਹੇ ਨੇ ਖੇਤੀਬਾੜੀ ਤੇ ਬਾਗ਼ਬਾਨੀ ਵਿਕਾਸ ਅਫ਼ਸਰ <br/> ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।