ਸੁਨਾਮ ਊਧਮ ਸਿੰਘ ਵਾਲਾ, 17 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸਮਾਜ ਸੇਵਿਕਾ ਅਤੇ ਸਾਬਕਾ ਨਗਰ ਕੌਂਸਲਰ ਮੈਡਮ ਕਾਂਤਾ ਪੱਪਾ ਤੇ ਰਮੇਸ਼ ਕੁਮਾਰ ਪੱਪਾ ਦੇ ਪੁੱਤਰ ਵਰੁਨ ਮਧਾਨ ਉਰਫ਼ ਮੌਂਟੀ ਮਧਾਨ (ਸਾਬਕਾ ਕੌਂਸਲਰ) ਨੇ ਆਮ ਆਦਮੀ ਪਾਰਟੀ ਵਲੋਂ ਅੱਜ ਵਾਰਡ ਨੰਬਰ 6 ਤੋਂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ | ਇਸ ਮੌਕੇ ਮੌਂਟੀ ਮਧਾਨ ਨੇ ਕਿਹਾ ਕਿ ਉਹ ਆਪਣੇ ਕਰਵਾਏ ਗਏ ਕੰਮਾਂ ਦੇ ਆਧਾਰ 'ਤੇ ਵਾਰਡ ਵਾਸੀਆਂ ਕੋਲ ਜਾਣਗੇ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਸਮਰਥਕ ਵੀ ਪੁੱਜੇ ਹੋਏ ਸਨ | ਇਸ ਮੌਕੇ ਰਮਨਦੀਪ ਮਧਾਨ, ਨਿਤਿਨ ਮਧਾਨ, ਹਰਵਿੰਦਰ ਸਿੰਘ, ਮਹਿੰਦਰ ਸੇਣੀ, ਸੁਖਵਿੰਦਰ ਸਿੰਘ, ਰਾਜੂ ਕਤਿਆਲ, ਹਰਜੀਤ ਸਿੰਘ, ਕਾਲਾ ਨੰਬਰਦਾਰ, ਵਿਕਰਮ ਵਿੱਕੀ ਆਦਿ ਮੌਜੂਦ ਸਨ |