ਸੰਗਰੂਰ, 17 ਮਈ (ਅਮਨਦੀਪ ਸਿੰਘ ਬਿੱਟਾ) - ਸਮਾਜ ਸੇਵੀ ਜਥੇਬੰਦੀ ਅਭਿਆਨ ਫਾੳਾੂਡੇਸ਼ਨ ਦੇ ਮੁੱਖ ਪ੍ਰਬੰਧਕ ਸ੍ਰੀ ਵਿਪਨ ਸ਼ਰਮਾ ਵਲੋਂ ਹਰਪਾਲ ਸਿੰਘ ਸੋਨੂ ਨੂੰ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਹਰਪਾਲ ਸਿੰਘ ਸੋਨੂ ਨੇ ਅਭਿਆਨ ਫਾੳਾੂਡੇਸ਼ਨ ਦੇ ਪ੍ਰਬੰਧਕਾਂ ਦਾ ਆਭਾਰ ਪ੍ਰਗਟਾਉਂਦਿਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਿਸ਼ਠਾ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਅਭਿਆਨ ਫਾੳਾੂਡੇਸ਼ਨ ਦੀਆਂ ਸਮਾਜਕ ਭਲਾਈ, ਮਹਿਲਾ ਸਸਤੀਕਰਨ ਖੇਡਾਂ ਅਤੇ ਲੋਕ ਹਿੱਤ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਪ੍ਰੈੱਸ ਦੇ ਮਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਗੇ |