ਮੂਣਕ, 17 ਮਈ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ, ਪ੍ਰਵੀਨ ਮਦਾਨ) - ਬੀ.ਬੀ.ਬੀ.ਡੀ. ਏ.ਵੀ. ਪਬਲਿਕ ਸਕੂਲ, ਮੂਣਕ 'ਚ ਸ਼ਾਮ ਲਾਲ ਗਰਗ ਸਪੋਰਟਸ ਅਕੈਡਮੀ ਦਾ ਨੀਂਹ ਪੱਥਰ ਪੰਜਾਬ ਦੇ ਚੀਫ਼ ਸੈਕਟਰੀ ਕੇ.ਏ.ਪੀ.ਸਿਨਹਾ ਦੁਆਰਾ ਰੱਖਿਆ ਗਿਆ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਚੀਫ਼ ਸੈਕਟਰੀ ਕੇ. ਏ.ਪੀ.ਸਿਨਹਾ, ਸਕੂਲ ਦੇ ਚੇਅਰਮੈਨ ਸਾਬਕਾ ਸੁਪਰੀਮ ਕੋਰਟ ਦੇ ਜੱਜ ਸ੍ਰੀ ਅਸ਼ੋਕ ਭਾਨ ਦੀ, ਵਾਇਸ ਚੇਅਰਮੈਨ ਸ੍ਰੀ ਮਤੀ ਤਨੂ ਪਿ੍ਆ, ਮੈਨੇਜਰ ਮਧੂ ਬਹਿਲ, ਸੀਤਾ ਗਰਗ, ਐਲ .ਐਮ.ਸੀ. ਦੇ ਮੈਂਬਰ ਸ੍ਰੀ ਦੀਪਕ ਗਰਗ ਅਤੇ ਐਲ.ਐਮ.ਸੀ ਦੇ ਹੋਰ ਮੈਂਬਰ, ਡੀ.ਸੀ. ਸੰਗਰੂਰ ਪੂਨਮਦੀਪ ਕੌਰ, ਐੱਸ.ਐਸ.ਪੀ.ਸੰਗਰੂਰ ਰਵਜੋਤ ਕੌਰ, ਐਮ.ਪੀ ਵਿਜਿੰਦਰ ਸਿੰਗਲਾ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਐਮ ਪੀ. ਫਤਿਹਗੜ੍ਹ ਸਾਹਿਬ ਡਾ. ਅਮਰ ਸਿੰਘ, ਚੇਅਰਮੈਨ ਜਸਬੀਰ ਕੁਦਨੀ (ਪੀ.ਐਸ. ਆਈ.ਬੀ.ਸੀ), ਸੈਸ਼ਨ ਜੱਜ ਸੰਗਰੂਰ, ਮੂਣਕ ਦੇ ਸਾਰੇ ਜੱਜ, ਡੀ.ਐਸ.ਪੀ ਮੂਣਕ , ਲੋਕਲ ਪ੍ਰਸ਼ਾਸਨ ਮੂਣਕ, ਕਮਿਸ਼ਨਰ ਆਫ ਇਨਕਮ ਟੈਕਸ ਅਭਿਸ਼ੇਕ ਪਾਲ, ਸਾਬਕਾ ਪਿ੍ੰਸੀਪਲ ਸੈਕਟਰੀ ਕਮਲ ਕੁਮਾਰ ਚੀਮਾ, ਏ.ਬੀ.ਡੀ .ਗਰੁੱਪ ਦੇ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਪਰਵੀਨ ਕੁਮਾਰ ਭਾਈ, ਅਲੱਗ -ਅਲੱਗ ਡੀ.ਏ.ਵੀ. ਸਕੂਲਾਂ ਦੇ ਪਿ੍ੰਸੀਪਲ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਸਾਹਿਬ ਅਤੇ ਮੁੱਖ ਮਹਿਮਾਨਾਂ ਦੁਆਰਾ ਜੋਤੀ ਪ੍ਰਜਵਲਿਤ ਕਰ ਕੇ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਸ੍ਰੀ ਸੰਜੀਵ ਕੁਮਾਰ ਸ਼ਰਮਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੀ ਰਿਪੋਰਟ ਪੜ੍ਹੀ | ਪਿ੍ੰਸੀਪਲ ਸਾਹਿਬ ਵਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ | ਸਕੂਲ ਦੇ ਚੇਅਰਮੈਨ ਅਸ਼ੋਕ ਭਾਨ ਨੇ ਸਵਰਗਵਾਸੀ ਸ਼ਾਮ ਲਾਲ ਗਰਗ ਦੇ ਜੀਵਨ 'ਤੇ ਪ੍ਰਕਾਸ਼ ਪਾਇਆ ਅਤੇ ਉਨ੍ਹਾਂ ਦੀਆਂ ਖ਼ੂਬੀਆਂ ਨੂੰ ਦੱਸਦੇ ਹੋਏ ਜੀਵਨ ਦੀਆਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ | ਐਲ.ਐਮ.ਸੀ ਮੈਂਬਰ ਦੀਪਕ ਗਰਗ ਨੇ ਆਪਣੇ ਪਰਿਵਾਰਿਕ ਸਬੰਧਾਂ ਅਤੇ ਸਕੂਲ ਦੇ ਇਤਿਹਾਸ ਦੇ ਬਾਰੇ ਵਿਚ ਦੱਸਿਆ | ਵਿਪਨ ਗਰਗ ਨੇ ਸਵਤੰਤਰਤਾ ਸੈਨਾਨੀ ਬਾਬੂ ਬਿ੍ਸ਼ ਭਾਨ ਦੇ ਜੀਵਨ ਬਾਰੇ ਦੱਸਦੇ ਹੋਏ ਸਕੂਲ ਦੇ ਖੁੱਲ੍ਹਣ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਬਾਰੇ ਦੱਸਿਆ | ਪੰਜਾਬ ਦੇ ਚੀਫ਼ ਸੈਕਰੇਟਰੀ ਕੇ.ਏ.ਪੀ. ਸਿਨਹਾ ਦੁਆਰਾ ਪ੍ਰੋਗਰਾਮ ਦੀ ਅਤੇ ਸਕੂਲ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਸਵਰਗਵਾਸੀ ਸ਼ਾਮ ਲਾਲ ਗਰਗ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੇ ਜੀਵਨ ਦਾ ਕੋਈ ਨਾ ਕੋਈ ਉਦੇਸ਼ ਰੱਖਣਾ ਚਾਹੀਦਾ ਹੈ | ਪਿ੍ੰਸੀਪਲ ਸੰਜੀਵ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਮਾਪਿਆਂ ਦਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ |