ਧੂਰੀ, 7 ਮਈ (ਲਖਵੀਰ ਸਿੰਘ ਧਾਂਦਰਾ) - ਸਥਾਨਕ ਸ੍ਰੀ ਸੰਤ ਕੁੱਟੀਆ ਸ਼ਿਵ ਮੰਦਿਰ, ਮਹੇਸ਼ ਨਗਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ 'ਇੱਕ ਸ਼ਾਮ ਰਾਧਾ ਰਾਣੀ ਦੇ ਨਾਮ ਵਿਸ਼ੇਸ਼ ਸੰਕੀਰਤਨ ਸਮਾਗਮ ਕਰਵਾਇਆ ਗਿਆ | ਇਹ ਅਧਿਆਤਮਿਕ ਸਮਾਗਮ ਸਵਾਮੀ ਵਿਵੇਕਾਨੰਦ ਦੇ ਆਸ਼ੀਰਵਾਦ ਸਦਕਾ ਅਤੇ ਸਵਾਮੀ ਸੱਤਿਆਨੰਦ ਦੀ ਰਹਿਨੁਮਾਈ ਹੇਠ ਸੰਪੰਨ ਹੋਇਆ | ਇਸ ਧਾਰਮਿਕ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਮਾਨ ਨੇ ਪਹੁੰਚ ਕੇ ਰਾਧਾ ਰਾਣੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ | ਉਨ੍ਹਾਂ ਦੇ ਨਾਲ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਕੈਂਬਿ੍ਜ ਗਰੁੱਪ ਦੇ ਚੇਅਰਮੈਨ ਮੱਖਣ ਗਰਗ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬਾਂਸਲ, ਆਪ ਆਗੂ ਬਲਵਿੰਦਰ ਸਿੰਘ ਬਿੱਲੂ, ਐਡਵੋਕੇਟ ਹੈਪੀ ਗਰਗ, ਕੌਂਸਲਰ ਪੁਸ਼ਪਿੰਦਰ ਸ਼ਰਮਾ, ਮੁੱਖ ਮੰਤਰੀ ਦਫ਼ਤਰ ਦੇ ਨੁਮਾਇੰਦੇ ਰਮਨਦੀਪ ਸਿੰਘ, ਰਵੀ ਕਾਂਸਲ, ਜਗਦੇਵ ਜਿੰਦਲ, ਮਨੂੰ ਕਾਂਸਲ, ਸੰਗਰੂਰ ਡਿਸਟਿ੍ਕਟ ਇੰਡਸਟਰੀ ਚੈਂਬਰ ਬਲਾਕ ਧੂਰੀ ਦੇ ਪ੍ਰਧਾਨ ਸ਼ਸ਼ੀ ਭੂਸ਼ਣ ਨੇ ਵੀ ਸ਼ਿਰਕਤ ਕੀਤੀ | ਸਮਾਗਮ ਦੀ ਸਫ਼ਲਤਾ ਲਈ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਪ੍ਰਧਾਨ ਮੋਹਣ ਲਾਲ ਗੁਪਤਾ, ਟਰੱਸਟੀਆਂ ਰਾਜੇਸ਼ ਸਿੰਗਲਾ ਸ਼ੈਂਟੀ, ਵਿਜੈ ਮਿੱਤਲ, ਰਾਜੀਵ ਗੁਪਤਾ, ਰਘਵੀਰ ਚੰਦ, ਅਸ਼ੋਕ ਸਿੰਗਲਾ ਅਤੇ ਤਰਸੇਮ ਲਾਲ ਸਮੇਤ ਸਮੁੱਚੀ ਕਮੇਟੀ ਮੈਂਬਰਾਂ ਨੇ ਉਸਾਰੂ ਰੋਲ ਅਦਾ ਕੀਤਾ |