18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗਿਆਨ ਮਾਨ ਦੀਆਂ ਪੋਸਟਾਂ ਨੂੰ ਲੈ ਕੇ ਲੋਕ ਮਨਾਂ ਵਿਚਾਰ-ਚਰਚਾ

ਅਜੀਤ ਡੈਸਕ 08-05-2026
• ਗਿਆਨ ਮਾਨ ਦੀਆਂ ਪੋਸਟਾਂ ਵਿਚ ਭਗਵੰਤ ਮਾਨ ਦੇ ਵਿਚਾਰ ਤਾਂ ਨਹੀਂ ਸਿਆਸੀ ਗਲਿਆਰਿਆਂ ਵਿਚ ਚਰਚਾ
ਚੀਮਾ ਮੰਡੀ, 7 ਮਈ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ) - ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਮਾਨ ਨੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਵਿਚ ਉੱਠ ਰਹੀਆਂ ਚਰਚਾਵਾਂ ਅਤੇ ਵਰਕਰਾਂ ਦੀ ਦਬੀ ਹੋਈ ਆਵਾਜ਼ ਨੂੰ ਬੁਲੰਦ ਕਰਨ ਲਈ ਸੱਚ ਬੋਲਿਆ ਹੈ | ਗਿਆਨ ਮਾਨ ਉੱਠ ਰਹੇ ਮੁੱਦਿਆਂ ਅਤੇ ਆਪਣੀ ਪਾਰਟੀ ਦੇ ਲੋਕ ਵਿਰੋਧੀ ਕੰਮਾਂ ਨੂੰ ਸੋਸ਼ਲ ਮੀਡੀਆ ਤੇ ਨਿਧੜਕ ਹੋ ਕੇ ਉਜਾਗਰ ਕਰਦੇ ਹਨ | ਲੈਂਡ ਪੋਲਿੰਗ, ਕਿਸਾਨਾਂ ਉੱਤੇ ਹੋਏ ਲਾਠੀ ਚਾਰਜ ਅਤੇ ਹੁਣ ਟਰਾਈਡੈਂਟ ਗਰੁੱਪ ਤੇ ਸਰਕਾਰ ਵਲੋਂ ਪ੍ਰਦੂਸ਼ਣ ਬੋਰਡ ਦੀ ਕਾਰਵਾਈ ਨੂੰ ਵੀ ਗਲਤ ਠਹਿਰਾਇਆ ਹੈ | ਗਿਆਨ ਮਾਨ ਨੇ ਹਮੇਸ਼ਾ ਹੀ ਲੋਕ ਵਿਰੋਧੀ ਕੰਮਾਂ ਵਿਰੁੱਧ ਆਪਣੀ ਪਾਰਟੀ ਨੂੰ ਘੇਰਿਆ ਹੈ | ਲੋਕ ਮਨਾਂ ਵਿਚ ਇਹ ਵੀ ਚਰਚਾ ਹੈ ਕਿ ਗਿਆਨ ਮਾਨ ਜ਼ਿਆਦਾਤਰ ਜਦੋਂ ਭਗਵੰਤ ਮਾਨ ਇਲਾਕੇ ਵਿਚ ਆਉਂਦੇ ਹਾਨ ਤਾਂ ਉਨ੍ਹਾਂ ਦੇ ਬਹੁਤ ਨਜ਼ਦੀਕ ਹੁੰਦਾ ਹੈ | ਪਰ ਉਹ ਇਸ ਤਰਾਂ ਦੇ ਬਿਆਨ ਕਿਉਂ ਦੇ ਰਿਹਾ ਹੈ | ਇਸ ਗੱਲ ਦੇ ਨਾਲ ਲੋਕ ਇਹ ਵੀ ਜੋੜਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਚਾਰ ਅਤੇ ਆਪਣੇ ਜਜ਼ਬੇ ਗਿਆਨ ਮਾਨ ਰਾਹੀਂ ਉਜਾਗਰ ਕਰਦੇ ਹਨ | ਗਿਆਨ ਮਾਨ ਦੀਆਂ ਪਾਈਆਂ ਪੋਸਟਾਂ ਤੋਂ ਬਾਅਦ ਸਰਕਾਰ ਯੂ ਟਰਨ ਲੈਂਦੀ ਦੇਖੀ ਗਈ ਹੈ | ਪਤਾ ਨਹੀਂ ਕੇਜਰੀਵਾਲ ਗਿਆਨ ਮਾਨ ਦੇ ਬਿਆਨ ਨੂੰ ਭਗਵੰਤ ਮਾਨ ਦੀ ਦਹਾੜ ਸਮਝ ਕੇ ਡਰ ਜਾਂਦੇ ਹਨ | ਕੇਜਰੀਵਾਲ ਇਹ ਸਭ ਜਾਣਦੇ ਹਨ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਨਾਲ ਹੀ ਹਨ | ਜਿੰਨਾਂ ਸਮਾਂ ਭਗਵੰਤ ਮਾਨ ਪਾਰਟੀ ਨਾਲ ਹਨ ਉਨ੍ਹਾਂ ਸਮਾਂ ਹੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਦਿਖਾਈ ਦੇ ਰਹੇ ਹਨ | ਹਮੇਸ਼ਾ ਚਰਚਾਵਾਂ ਵਿਚ ਇਹ ਰਿਹਾ ਹੈ ਕਿ ਭਗਵੰਤ ਮਾਨ ਦੀ ਕਰਵਟ ਕਰ ਕੇ ਕੇਜਰੀਵਾਲ ਨੇ ਭਗਵੰਤ ਮਾਨ ਦੀ ਕੁਰਸੀ ਖਿਸਕਾਉਂਦਿਆਂ ਆਪਣਾ ਹੱਥ ਪਿੱਛੇ ਹਟਾਇਆ ਹੈ |
ਪਿਛਲੀ ਖ਼ਬਰ ਮਾਸਟਰ ਦਰਬਾਰਾ ਸਿੰਘ ਨਮਿਤ ਬਰਸੀ ਅੱਜ ਅਗਲੀ ਖ਼ਬਰ ਵਿੱਦਿਆ ਰਤਨ ਕਾਲਜ ਖੋਖਰ ਕਲਾਂ ਵਿਖੇ ਸ਼ੁਰੂ ਕੀਤੀ ਸਿਲਾਈ ਲੈਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।