12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਿ੍ਸ਼ਨ ਕੁਮਾਰ ਗੋਇਲ ਨੂੰ ਸੇਵਾ ਭਾਰਤੀ ਖਨੌਰੀ ਦਾ ਪ੍ਰਧਾਨ ਬਣਾਇਆ <br/>

ਅਜੀਤ ਡੈਸਕ 20-04-2026
ਖਨੌਰੀ, 19 ਅਪ੍ਰੈਲ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਕੌਂਸਲਰ ਕਿ੍ਸ਼ਨ ਕੁਮਾਰ ਗੋਇਲ ਨੂੰ ਸਰਵਸੰਮਤੀ ਨਾਲ ਸੇਵਾ ਭਾਰਤੀ ਖਨੌਰੀ ਦਾ ਪ੍ਰਧਾਨ ਬਣਾਇਆ ਗਿਆ ਹੈ | ਜਿਸ ਪ੍ਰਤੀ ਸ਼ਹਿਰ ਵਾਸੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਤੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦੀਪ ਕੁਮਾਰ ਪ੍ਰਧਾਨ ਸੇਵਾ ਭਾਰਤੀ ਪੰਜਾਬ ਦੀ ਪ੍ਰਧਾਨਗੀ ਹੇਠ ਸੇਵਾ ਭਾਰਤੀ ਖਨੌਰੀ ਮੰਡੀ ਦਾ ਤਿੰਨ ਸਾਲ ਦੇ ਲਈ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਜਿਸ ਵਿੱਚ ਸਰਬ ਸੰਮਤੀ ਨਾਲ ਸ੍ਰੀ ਕਿ੍ਸ਼ਨ ਕੁਮਾਰ ਗੋਇਲ ਨੂੰ ਪ੍ਰਧਾਨ, ਰਾਜਕੁਮਾਰ ਗੋਇਲ ਨੂੰ ਉਪ ਪ੍ਰਧਾਨ, ਸੰਜੀਵ ਕੁਮਾਰ ਸਿੰਗਲਾ ਨੂੰ ਮਹਾਂ ਮੰਤਰੀ, ਰਵੀ ਦੱਤ ਸ਼ਰਮਾ ਨੂੰ ਮੰਤਰੀ, ਰਾਮਪਾਲ ਗੋਇਲ ਨੂੰ ਖ਼ਜ਼ਾਨਚੀ ਅਤੇ ਸ਼ਾਮ ਲਾਲ ਸਿੰਗਲਾ, ਰਾਮ ਨਿਵਾਸ ਸ਼ਰਮਾ, ਜਗਦੀਪ ਸਿੰਗਲਾ, ਬਿੰਨੀ ਮਿੱਤਲ, ਪਵਨ ਮਿੱਤਲ, ਪਵਨ ਕੁਮਾਰ ਗੋਇਲ ਨੂੰ ਮੈਂਬਰ ਬਣਾਇਆ ਗਿਆ | ਇਸ ਪ੍ਰਤੀ ਜਾਣਕਾਰੀ ਦਿੰਦਿਆਂ ਸੇਵਾ ਭਾਰਤੀ ਖਨੌਰੀ ਦੇ ਆਗੂਆਂ ਨੇ ਦੱਸਿਆ ਕਿ ਸੇਵਾ ਭਾਰਤੀ ਵਲੋਂ ਲਗਾਤਾਰ ਹੀ ਪਿਛਲੇ ਕਾਫ਼ੀ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਜਿਵੇਂ ਕਿ ਮਹਾਰਾਣੀ ਲਕਸ਼ਮੀਬਾਈ ਸਿਲਾਈ ਸੈਂਟਰ, ਮਹਾਰਾਣੀ ਲਕਸ਼ਮੀ ਬਾਈ ਬਿਊਟੀ ਪਾਰਲਰ, ਲਵਕੁਸ਼ ਸੰਸਕਾਰ ਕੇਂਦਰ, ਬੱਸ ਸਟੈਂਡ ਦੇ ਉੱਤੇ ਕੈਂਪਰ ਜਲ ਸੇਵਾ, ਸਟੀਲ ਦੇ ਬਰਤਨਾਂ ਦਾ ਬੈਂਕ, ਜਰੂਰਤਮੰਦ ਲੋਕਾਂ ਨੂੰ ਕੰਬਲ ਅਤੇ ਕੱਪੜੇ ਦਿੱਤੇ ਜਾਣਾ, ਖ਼ੂਨਦਾਨ ਕੈਂਪ ਲਗਾਉਣਾ ਤੋਂ ਇਲਾਵਾ ਹੋਰ ਵੀ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਗੱਡੇ ਨਵੇਂ ਮੀਲ ਪੱਥਰ-ਚੇਅਰਮੈਨ ਢਿੱਲੋਂ/ ਚੇਅਰਮੈਨ ਘੁੱਲੀ/ ਦਰਸ਼ਨ ਪਾਠਕ ਅਗਲੀ ਖ਼ਬਰ ਧੂਰੀ ਦੀ ਅਲੀਸ਼ਾ ਗੁਪਤਾ ਨੇ ਸੀ.ਬੀ.ਐੱਸ.ਈ. ਦਸਵੀਂ ਦੀ ਪ੍ਰੀਖਿਆ 'ਚੋਂ ਮੋਹਰੀ ਰਹਿ ਕੇ ਚਮਕਾਇਆ ਧੂਰੀ ਦਾ ਨਾਂਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।