12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

19ਵਾਂ ਵਿਸ਼ਾਲ ਜਾਗਰਣ 25 ਨੂੰ <br/>

ਅਜੀਤ ਡੈਸਕ 20-04-2026
ਸੰਗਰੂਰ, 19 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਜੈ ਜਵਾਲਾ ਸੇਵਾ ਸੰਮਤੀ ਸੰਗਰੂਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਭਗਵਤੀ ਜੀ ਦਾ 19ਵਾਂ ਵਿਸ਼ਾਲ ਜਾਗਰਣ ਸਥਾਨਕ ਮੈਗਜ਼ੀਨ ਮੁਹੱਲਾ ਨੇੜੇ ਰਾਮਪੁਲੀ ਵਾਲਾ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾਵੇਗਾ | ਜਿਸ ਸੰਬੰਧੀ ਪਵਿੱਤਰ ਝੰਡਾ ਚੜ੍ਹਾਉਣ ਦੀ ਰਸਮ ਢੋਲ ਢਮੱਕੇ ਅਤੇ ਜੈਕਾਰਿਆਂ ਨਾਲ ਸੰਮਤੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਲੀਗਲ ਐਡਵਾਈਜ਼ਰ ਮਹੇਸ਼ ਸਿੰਗਲਾ, ਪ੍ਰਧਾਨ ਮੋਤੀ ਕਪੂਰ, ਜਨਰਲ ਸਕੱਤਰ ਅਸ਼ੋਕ ਮਿੱਤਲ, ਮੀਤ ਪ੍ਰਧਾਨ ਵਿਕਰਮ ਤੂਰ, ਰਕੇਸ਼ ਕੁਮਾਰ, ਵਿੱਤ ਸਕੱਤਰ ਲਲਿਤ ਗੋਇਲ, ਮੈਂਬਰ ਰਵੀ ਗੋਇਲ (ਗੋਰਾ), ਐਡਵੋਕੇਟ ਸ਼ੁਭਮ ਬਾਂਸਲ, ਸਚਿਨ ਅਰੋੜਾ, ਰਿਸ਼ੂ ਜੋਸ਼ੀ, ਸਮਾਜ ਸੇਵੀ ਅਮਿਤ ਵਾਲੀਆ, ਨੀਰਜ ਸ਼ਰਮਾ, ਪ੍ਰਭ ਦਿਆਲ, ਰਾਜ ਕੁਮਾਰ ਬਾਂਸਲ, ਵਿਨੈ ਸਿੰਗਲਾ, ਸੀ.ਐਮ. ਗੋਇਲ ਵੱਲੋਂ ਕੀਤੀ ਗਈ ਅਤੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਜੈਕਾਰੇ ਲਾਏ ਗਏ | ਮਾਤਾ ਮਹਾਂਕਾਲੀ ਦੇਵੀ ਮੰਦਰ ਪਟਿਆਲਾ ਗੇਟ ਵਿਖੇ ਜਾਗਰਣ ਸੰਬੰਧੀ ਸੱਦਾ ਪੱਤਰ ਜਾਰੀ ਕਰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਨੇ ਕਿਹਾ ਕਿ ਜੈ ਜਵਾਲਾ ਸੇਵਾ ਸੰਮਤੀ ਪਿਛਲੇ 18 ਸਾਲਾਂ ਤੋ ਧਾਰਮਿਕ ਅਤੇ ਸਮਾਜਿਕ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਅਤੇ ਸਮੇਂ ਸਮੇਂ ਤੇ ਮੰਦਰਾਂ ਅਤੇ ਧਾਰਮਿਕ ਸੰਸਥਾਵਾਂ ਤੇ ਲੰਗਰ ਅਤੇ ਭੰਡਾਰੇ ਲਾਏ ਜਾਂਦੇ ਹਨ | ਇਸ ਸਾਲ ਵੀ ਇਹ ਜਾਗਰਣ 25 ਅਪ੍ਰੈਲ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਮਾਤਾ ਦੀ ਪਵਿੱਤਰ ਜੋਤ ਮਾਂ ਜਵਾਲਾ ਮੰਦਰ (ਹਿਮਾਚਲ ਪ੍ਰਦੇਸ਼) ਤੋ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਲਿਆਂਦੀ ਜਾਵੇਗੀ | ਜਾਗਰਣ ਦੌਰਾਨ ਉੱਘੇ ਮਾਂ ਭਗਤ ਗਗਨ ਗੋਇਲ, ਨਿਸ਼ਾਂਤ ਸਿੰਗਲਾ, ਮਾਂ ਦੁਰਗਾ ਜਾਗਰਣ ਮੰਡਲ ਪਾਤੜਾਂ ਵਾਲੇ ਮਹਾਮਾਈ ਦਾ ਗੁਣਗਾਨ ਕਰਨਗੇ | ਇਸ ਮੌਕੇ ਤੇ ਐਡਵੋਕੇਟ ਲਲਿਤ ਕਾਂਸਲ, ਸੋਮੀ ਜੌਹਰ, ਨੀਰਜ ਸ਼ਰਮਾ, ਸਤਿੰਦਰ ਕੁਮਾਰ, ਅਮਿਤ ਗੋਇਲ, ਨੀਰਜ ਸਿੰਗਲਾ, ਸੰਦੀਪ ਸ਼ਰਮਾ, ਵਿਸ਼ਾਲ, ਗੋਪਾਲ ਦਾਸ, ਪਰਮਦਿਆਲ ਅਤੇ ਕਰਤਾਰ ਸਿੰਘ ਵੱਲੋਂ ਜਾਗਰਣ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਧੂਰੀ ਦੀ ਅਲੀਸ਼ਾ ਗੁਪਤਾ ਨੇ ਸੀ.ਬੀ.ਐੱਸ.ਈ. ਦਸਵੀਂ ਦੀ ਪ੍ਰੀਖਿਆ 'ਚੋਂ ਮੋਹਰੀ ਰਹਿ ਕੇ ਚਮਕਾਇਆ ਧੂਰੀ ਦਾ ਨਾਂਅ <br/> ਅਗਲੀ ਖ਼ਬਰ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।