11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅਮਰਗੜ੍ਹ ਹਲਕੇ 'ਚ ਰੂਬਲ ਨਾਰੀਕੇ ਨੇ ਮਘਾਈਆਂ ਸਿਆਸੀ ਸਰਗਰਮੀਆਂ

ਅਜੀਤ ਡੈਸਕ 15-04-2026
ਅਮਰਗੜ੍ਹ, 14 ਅਪ੍ਰੈਲ (ਜਤਿੰਦਰ ਮੰਨਵੀ)-ਹਲਕਾ ਅਮਰਗੜ੍ਹ ਦੀ ਸਿਆਸਤ 'ਚ ਉਸ ਵੇਲੇ ਨਵੀਂ ਚਰਚਾ ਛਿੜ ਗਈ ਜਦੋਂ ਕਾਂਗਰਸ ਪਾਰਟੀ ਦੇ ਨੌਜਵਾਨ ਅਤੇ ਗਤੀਸ਼ੀਲ ਆਗੂ ਪਿ੍ਤਪਾਲ ਸਿੰਘ ਰੂਬਲ ਨਾਰੀਕੇ ਨੇ ਇਲਾਕੇ 'ਚ ਆਪਣੀਆਂ ਸਿਆਸੀ ਮਸ਼ਕਾਂ ਤੇਜ਼ ਕਰ ਦਿੱਤੀਆਂ | ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ 'ਚ ਵਿਚਰਨ ਵਾਲੇ ਨਾਰੀਕੇ ਹੁਣ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰ ਕੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਹੇ ਹਨ | ਪਿਛਲੇ ਕੁੱਝ ਦਿਨਾਂ ਤੋਂ ਰੂਬਲ ਨਾਰੀਕੇ ਵੱਲੋਂ ਪਿੰਡਾਂ 'ਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੇ ਹਲਕੇ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ | ਭੜੀਮਾਨਸਾ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਆਪਣਾ ਇਰਾਦਾ ਸਪੱਸ਼ਟ ਕਰ ਦਿੱਤਾ | ਉਨ੍ਹਾਂ ਕਿਹਾ ਕਿ ਉਹ ਕੋਈ ਮੌਕਾਪ੍ਰਸਤ ਸਿਆਸਤਦਾਨ ਨਹੀਂ ਹਨ, ਸਗੋਂ ਇਸੇ ਮਿੱਟੀ ਦੇ ਜਾਏ ਹਨ | ਹਲਕਾ ਅਮਰਗੜ੍ਹ ਦੇ ਲੋਕਾਂ ਨੇ ਮੈਨੂੰ ਬਚਪਨ ਤੋਂ ਜਵਾਨ ਹੁੰਦਿਆਂ ਦੇਖਿਆ ਹੈ | ਮੈਂ ਕੋਈ ਛੇ ਮਹੀਨਿਆਂ ਦਾ ਪ੍ਰਾਹੁਣਾ ਨਹੀਂ, ਸਗੋਂ ਇੱਥੋਂ ਦੇ ਵਰਕਰਾਂ ਦੇ ਹੱਥਾਂ ਵਿਚ ਪਲ ਕੇ ਵੱਡਾ ਹੋਇਆ ਹਾਂ | ਮੇਰਾ ਹਰ ਸਾਹ ਹਲਕੇ ਦੀ ਸੇਵਾ ਲਈ ਸਮਰਪਿਤ ਹੈ | ਨਾਰੀਕੇ ਨੇ ਆਖਿਆ ਕਿ ਉਹ ਸਾਂਸਦ ਡਾ. ਅਮਰ ਸਿੰਘ ਅਤੇ ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤੇ ਪੂਰੀ ਤਨਦੇਹੀ ਨਾਲ ਪਹਿਰਾ ਦਿੰਦੇ ਹੋਏ ਕਾਂਗਰਸ ਦੀਆਂ ਲੋਕ-ਪੱਖੀ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਪੁਰਜ਼ੋਰ ਯਤਨ ਕਰ ਰਹੇ ਹਨ ਤੇ ਉਨ੍ਹਾਂ ਵਲੋਂ ਪਿੰਡ ਪੱਧਰ ਤੇ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਾਈਕਮਾਂਡ ਦੇ ਹਰ ਸੁਨੇਹੇ ਨੂੰ ਸਿਰ-ਮੱਥੇ ਪ੍ਰਵਾਨ ਕਰ ਕੇ ਪਾਰਟੀ ਦਾ ਪ੍ਰਚਾਰ ਜਾਰੀ ਰੱਖਣਗੇ | ਉਧਰ ਹਲਕੇ ਦੇ ਪੁਰਾਣੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਨੌਜਵਾਨ ਵਰਗ 'ਚ ਰੂਬਲ ਨਾਰੀਕੇ ਦੀ ਚੰਗੀ ਪਕੜ ਅਤੇ ਪੁਰਾਣੇ ਕਾਂਗਰਸੀਆਂ ਨਾਲ ਉਨ੍ਹਾਂ ਦਾ ਸਤਿਕਾਰਤ ਰਿਸ਼ਤਾ ਹਲਕੇ 'ਚ ਕਾਂਗਰਸ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰੇਗਾ |
ਪਿਛਲੀ ਖ਼ਬਰ ਬੀਬਾ ਕਰਮਜੀਤ ਕੌਰ ਸ਼ੇਰੋਂ ਵਲੋਂ ਮਿਲੇ ਅਹੁਦੇ 'ਤੇ ਨਾਰਾਜ਼ਗੀ ਪ੍ਰਗਟ <br/> ਅਗਲੀ ਖ਼ਬਰ ਗੁਲਜ਼ਾਰ ਬੌਬੀ ਨੇ ਨਿਆਇਕ ਪ੍ਰੀਖਿਆ ਪਾਸ ਪਿ੍ਆ ਗੋਇਲ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।