07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨਾਂ ਨੇ ਡੀ.ਸੀ. ਦਫ਼ਤਰ ਬਾਹਰ ਧਰਨਾ ਦਿੰਦਿਆਂ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ-ਪੱਤਰ <br/>

ਕਿਸਾਨ ਆਗੂ ਰਾਸ਼ਟਰਪਤੀ ਨੂੰ ਮੰਗ-ਪੱਤਰ ਦਿੰਦੇ ਹੋਏ ਅਤੇ ਧਰਨੇ ਵਿੱਚ ਬੈਠੇ ਕਿਸਾਨ | ਤਸਵੀਰ: ਮੁਕੇਸ਼ ਕੁਮਾਰ <br/> 06-04-2026
ਸੰਗਰੂਰ, 5 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਮਲਵਈ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੰਦਿਆਂ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ | ਅਮਰੀਕੀ ਵਸਤਾਂ ਨੂੰ ਸਾੜ ਕੇ ਭਾਰਤ ਅਮਰੀਕਾ ਵਾਪਰ ਸਮਝੌਤੇ ਦਾ ਵਿਰੋਧੀ ਵੀ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ. ਸਿੱਧੂਪੁਰ ਦੇ ਗੁਰਬਖਸ਼ੀਸ ਸਿੰਘ ਬਾਲਦ ਕਲਾ, ਰਣ ਸਿੰਘ ਚੱਠਾ, ਬੀ.ਕੇ.ਯੂ. ਮਲਵਈ ਦੇ ਧਰਮਿੰਦਰ ਸਿੰਘ ਪਿਸ਼ੌਰ, ਮਲਕੀਤ ਸਿੰਘ ਤੂਰਬੰਨਜਾਰਾ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਦਿਆਂ ਹਾੜ੍ਹੀ ਸੀਜ਼ਨ ਦੀ ਫ਼ਸਲਾਂ ਖ਼ਾਸ ਕਰ ਕੇ ਕਣਕ ਅਤੇ ਸਰ੍ਹੋਂ ਦੀ ਖ਼ਰੀਦ ਐਮ.ਐਸ.ਪੀ. ਉੱਤੇ ਯਕੀਨੀ ਬਣਾਉਣ ਦੀ ਗੱਲ ਕੀਤੀ | ਹਰਿਆਣਾ ਸਰਕਾਰ ਨੇ ਨਵੇਂ ਕਾਲੇ ਨਿਯਮ ਲਾਗੂ ਕਰ ਕੇ ਕਣਕ ਦੀ ਖ਼ਰੀਦ ਪ੍ਰੀਕਿਆ ਨੂੰ ਕਠਿਨ ਅਤੇ ਗੁੰਝਲਦਾਰ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਗੇਟ ਪਾਸ ਲਈ ਬਾਇਓਮੈਟਿ੍ਕ ਵੈਰੀਫਿਕੇਸ਼ਨ ਅਤੇ ਟਰੈਕਟ ਟਰਾਲੀ ਉੱਪਰ ਨੰਬਰ ਪਲੇਟ ਲੱਗਾ ਹੋਣ ਲਾਜ਼ਮੀ ਕਰਨਾ ਉਸ ਪ੍ਰੀਕਿਰਿਆ ਵਿੱਚ ਬਹੁਤ ਸਮਾਂ ਲੱਗੇਗਾ ਜਿਸ ਕਾਰਨ ਮੰਡੀਆਂ ਦੇ ਬਾਹਰ ਲੰਬੇ ਜਾਮ ਲੱਗਣਗੇ | ਉਨ੍ਹਾਂ ਕਿਹਾ ਕਿ ਆਲੂ ਉਤਪਾਦਕ ਕਿਸਾਨ ਜਸਕਰਨ ਸਿੰਘ, ਜਸਵਿੰਦਰ ਸਿੰਘ ਅਤੇ ਸੋਨਪੀਰ ਸਿੰਘ ਕੁਸਵਾਹਾ ਅਤੇ ਵਿਕਾਸ ਚੌਧਰੀ ਦੀ ਖੁਦਕੁਸ਼ੀਆਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਧਰਨੇ ਨੂੰ ਜਤਿੰਦਰ ਸਿੰਘ ਜਲੂਰ, ਜਸਵੰਤ ਸਿੰਘ ਛਾਹੜ, ਕਸ਼ਮੀਰ ਸਿੰਘ ਉਗਰਾਹਾਂ, ਕਰਮਜੀਤ ਸਿੰਘ ਬਾਲਦ ਕਲਾ, ਕੁਲਵੰਤ ਸਿੰਘ ਉੱਭਿਆ, ਰਾਮਪਾਲ ਸੁਨਾਮ, ਹਰਜਿੰਦਰ ਸਿੰਘ ਨੰਗਲਾ, ਗੁਰਦੀਪ ਸਿੰਘ ਜਲੂਰ, ਕਰਮ ਸਿੰਘ ਨਮੋਲ, ਗੁਰਮੇਲ ਸਿੰਘ ਸ਼ਾਹਪੁਰ, ਦਲੇਲ ਸਿੰਘ ਚੱਠਾ, ਨਾਇਬ ਸਿੰਘ ਨਦਾਮਪੁਰ, ਬਿੰਦਰ ਸਿੰਘ ਲਹਿਲ ਕਲਾਂ ਹਾਜ਼ਰ ਸਨ |

ਪਿਛਲੀ ਖ਼ਬਰ ਡਰੱਗ ਤੇ ਸਮਾਜਿਕ-ਆਰਥਿਕ ਗਣਨਾ ਲਈ ਸਵੈ-ਗਣਨਾ ਦਾ ਕੰਮ ਸ਼ੁਰੂ-ਡਿਪਟੀ ਕਮਿਸ਼ਨਰ <br/> ਅਗਲੀ ਖ਼ਬਰ ਸ੍ਰੀ ਹਨੰੂਮਾਨ ਜੈਅੰਤੀ ਮੌਕੇ ਸੁੰਦਰ ਕਾਂਡ ਦੇ ਅਖੰਡ ਪਾਠਾਂ ਦੇ ਭੋਗ ਪਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।