07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ੍ਰੀ ਹਨੰੂਮਾਨ ਜੈਅੰਤੀ ਮੌਕੇ ਸੁੰਦਰ ਕਾਂਡ ਦੇ ਅਖੰਡ ਪਾਠਾਂ ਦੇ ਭੋਗ ਪਾਏ <br/>

ਅਜੀਤ ਡੈਸਕ 06-04-2026
ਮੂਨਕ, 5 ਅਪੈ੍ਰਲ (ਵਰਿੰਦਰ ਭਾਰਦਵਾਜ)-ਸ਼੍ਰੀ ਸਾਲਾਸਰ ਸੇਵਾ ਦਲ ਮੂਨਕ ਵੱਲੋਂ ਸ਼੍ਰੀ ਹਨੰੂਮਾਨ ਜੈਅੰਤੀ ਦਾ ਪਵਿੱਤਰ ਤਿਉਹਾਰ ਸ਼੍ਰੀ ਰਾਮ ਮੰਦਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ਼੍ਰੀ ਰਾਮਾਇਣ ਜੀ ਦੇ ਸੁੰਦਰ ਕਾਂਡ ਦੇ ਪਾਠ ਦਾ ਭੋਗ ਪਾਇਆ ਗਿਆ, ਮਹਿਲਾਵਾਂ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ, ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ਅਤੇ ਸੰਗਤਾਂ ਨੂੰ ਅਤੁੱਟ ਭੰਡਾਰਾ ਵਰਤਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਵਿਜੈ ਕੁਮਾਰ ਬੁਢਲਾਡਾ ਵਾਲੇ, ਮਹਿੰਦਰਪਾਲ ਗੋਇਲ, ਜੇ.ਈ. ਯਦਵਿੰਦਰ ਸਿੰਗਲਾ, ਅੰਕੁਰ ਸਿੰਗਲਾ, ਸੁਭਾਸ਼ ਗੋਇਲ ਤੋਤੀ, ਗੁਰਮੀਤ ਆਸਟਾ, ਰਜਿੰਦਰ ਕੁਮਾਰ ਪਹੁਜਾ, ਲੇਖ ਰਾਮ ਸਿੰਗਲਾ, ਸਤੀਸ਼ ਕੁਮਾਰ ਗਰਗ, ਡਾ. ਪਰਵੀਨ ਗਰਗ, ਕਰਮਵੀਰ ਸਿੰਗਲਾ ਰਜਿੰਦਰ ਪਾਲ ਡੀਸਾ, ਜਸਬੀਰ ਸੈਣੀ, ਬੱਬੂ ਸ਼ਰਮਾ, ਰਜਿੰਦਰ ਕੁਮਾਰ, ਮੁਕੇਸ਼ ਗਰਗ, ਗੁਰਜੰਟ ਭੱਟੀ, ਗਿਆਨ ਚੰਦ ਸੈਣੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕਿਸਾਨਾਂ ਨੇ ਡੀ.ਸੀ. ਦਫ਼ਤਰ ਬਾਹਰ ਧਰਨਾ ਦਿੰਦਿਆਂ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ-ਪੱਤਰ <br/> ਅਗਲੀ ਖ਼ਬਰ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਦਾ ਸ਼ਾਨਦਾਰ ਨਤੀਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।