05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

'ਗੋਲਡਨ ਅਰਥ ਗਲੋਬਲ ਸਕੂਲ' ਦੀ ਪੈਦਲ ਯਾਤਰਾ ਸਫ਼ਲ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਿਖਾਈ ਹਰੀ ਝੰਡੀ <br/>

ਅਜੀਤ ਡੈਸਕ 06-04-2026
ਸੰਗਰੂਰ, 5 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਗੋਲਡਨ ਅਰਥ ਗਲੋਬਲ ਸਕੂਲ ਵੱਲੋਂ ਆਯੋਜਿਤ ਪੈਦਲ ਯਾਤਰਾ (ਵਾਕਾਥਾਨ) ਪ੍ਰੋਗਰਾਮ ਬੜੇ ਉਤਸ਼ਾਹ ਨਾਲ ਸੰਪੰਨ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੀ ਪ੍ਰਾਰਥਨਾ ਸਭਾ ਨਾਲ ਹੋਈ | ਮੁੱਖ ਮਹਿਮਾਨ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਹਰੀ ਝੰਡੀ ਦਿਖਾ ਕੇ ਪੈਦਲ ਯਾਤਰਾ ਦਾ ਸ਼ੁੱਭ ਆਰੰਭ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਫੁੱਲ ਇੰਚਾਰਜ 'ਅਜੀਤ' ਉਪ ਦਫ਼ਤਰ ਸੰਗਰੂਰ, ਐਡਵੋਕੇਟ ਦਾਵਿਸ਼ ਨਾਗਪਾਲ, ਐਮ ਡੀ ਬੀ ਗਰੁੱਪ ਮਿਸ ਨੈਂਸੀ, ਮਿਸਟਰ ਵਰੁਣ ਸੂਰਿਆਵੰਸ਼ੀ, ਮਿਸ ਮੁਸਕਾਨ ਸ਼ਰਮਾ, ਮੈਡਮ ਪਰਲ, ਸਾਹਿਬ ਅਵਨੀਤ ਸਿੰਘ ਐਮ.ਡੀ. ਪੀ.ਬੀ. 13 ਨਿਊਟਰੇਸ਼ਨ ਸੈਂਟਰ, ਡਾ.ਗੁੰਜਨਗੀਤ ਕੌਰ, ਡਾ. ਵੀ.ਕੇ. ਅਹੂਜਾ, ਡਾ. ਸੰਭਵ ਜੈਨ, ਸੀ.ਏ ਵਿਨੀਤਾ ਸ਼ਰਮਾ, ਡਾ. ਜਿੰਦਲ, ਮਿਸਟਰ ਸੰਦੀਪ ਸਮੇਤ ਇਸ ਪੈਦਲ ਯਾਤਰਾ ਵਿੱਚ ਲਗਭਗ 800 ਦੇ ਕਰੀਬ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਪ੍ਰਤਿਸ਼ਠਿਤ ਵਿਅਕਤੀਆਂ ਨੇ ਭਾਗ ਲਿਆ | ਪੀ. ਜੀ. ਆਈ ਘਾਬਦਾਂ ਦੇ ਡਾਕਟਰਾਂ ਨੇ ਸ਼ਾਮਲ ਹੋ ਕੇ ਇਸ ਪੈਦਲ ਯਾਤਰਾ ਨੰੂ ਖ਼ੂਬਸੂਰਤ ਬਣਾਇਆ | ਪੈਦਲ ਯਾਤਰਾ ਤੋਂ ਪਹਿਲਾਂ ਭਾਗੀਦਾਰਾਂ ਲਈ ਜੁੰਬਾ ਸੈਸ਼ਨ ਕੀਤਾ ਗਿਆ, ਜਿਸ ਵਿੱਚ ਸਭ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਨਿਰਧਾਰਿਤ ਮਾਰਗ 'ਤੇ ਚੱਲ ਕੇ 'ਸਿਹਤ ਲਈ ਚੱਲੋ, ਖ਼ੁਸ਼ੀਆਂ ਲਈ ਚੱਲੋ' ਦਾ ਸੰਦੇਸ਼ ਦਿੱਤਾ ਗਿਆ | ਸਕੂਲ ਦੇ ਪਿ੍ੰਸੀਪਲ ਡਾ. ਪਰਮਿੰਦਰ ਸੰਧੂ, ਡਾਇਰੈਕਟਰ ਸ: ਤੇਜਿੰਦਰ ਸਿੰਘ ਵਾਲੀਆ ਅਤੇ ਸਰਦਾਰਨੀ ਸੁਖਵਿੰਦਰ ਕੌਰ ਵਾਲੀਆ ਨੇ ਸਾਰੇ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਬੱਚਿਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਾਂਝੀ ਭਾਗੀਦਾਰੀ ਦੀ ਭਾਵਨਾ ਨੂੰ ਵਧਾਉਂਦੇ ਹਨ |

ਪਿਛਲੀ ਖ਼ਬਰ ਪੁਸਤਕ ਸੱਭਿਆਚਾਰ ਨਾਲੋਂ ਟੁੱਟਣਾ ਸਮਾਜ ਲਈ ਚਿੰਤਾ ਦਾ ਵਿਸ਼ਾ-ਨੀਲਕੰਠ ਆਵ੍ਹਾਡ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਨੇ ਦਿੜ੍ਹਬਾ ਤੋਂ ਕਮਾਲਪੁਰ ਅਤੇ ਕਮਾਲਪੁਰ ਤੋਂ ਬਘਰੌਲ ਤੱਕ ਕਰੀਬ 20 ਕਰੋੜ ਰੁਪਏ ਦੇ ਨਾਲ ਬਣਨ ਜਾ ਰਹੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।