30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ-ਹਰਪ੍ਰੀਤ ਕੌਰ ਛਾਜਲੀ, ਸੁਖਦੀਪ ਕੌਰ <br/>

ਅਜੀਤ ਡੈਸਕ 04-04-2026
ਦਿੜ੍ਹਬਾ ਮੰਡੀ, 3 ਅਪ੍ਰੈਲ (ਜਸਵੀਰ ਸਿੰਘ ਅÏਜਲਾ)-ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ, ਮਦਦਗਾਰਾਂ ਅਤੇ ਹੋਰ ਸਟਾਫ਼ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਬਕਾਇਆ ਰਕਮਾਂ ਨੂੰ ਲੰਮੇ ਸਮੇਂ ਤੋਂ ਰੋਕਿਆ ਜਾ ਰਿਹਾ ਹੈ | ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਛਾਜਲੀ ਤੇ ਸੁਖਦੀਪ ਕੌਰ ਕੌਹਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਮੁਲਾਜ਼ਮਾਂ ਨੂੰ ਮੋਬਾਈਲ ਦੇਣੇ ਸਨ ਜੋ ਕਿ ਹਲੇ ਤੱਕ ਨਹੀਂ ਦਿੱਤੇ ਗਏ, ਪਰ ਜਦੋਂ ਮੋਬਾਈਲ ਦੇਣ ਦਾ ਸਮਾਂ ਆ ਗਿਆ ਤਾਂ ਪਹਿਲਾਂ ਬੀ ਐੱਲ ਓ ਵਲੋਂ ਵਰਤੇ ਮੋਬਾਈਲ ਮੁਹੱਈਆ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨੂੰ ਆਂਗਣਵਾੜੀ ਯੂਨੀਅਨ ਸਵੀਕਾਰ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਉਕਤ ਮੋਬਾਈਲ ਸਾਲ 2019 ਵਿਚ ਦਿੱਤੇ ਜਾਣੇ ਸਨ ਜਿਸ ਦੇ ਲਈ ਕੇਂਦਰ ਸਰਕਾਰ ਵਲੋਂ ਫ਼ੰਡ ਦਿੱਤਾ ਗਿਆ ਸੀ, ਜਦੋਂ ਕਿ ਉਸ ਸਮੇਂ ਦੀ ਸਰਕਾਰ ਕਾਂਗਰਸ ਵਲੋਂ ਮੋਬਾਈਲ ਨਹੀ ਦਿੱਤੇ ਗਏ ਤੇ ਹੁਣ ਸੱਤਾ ਧਿਰ ਤੋ ਵੀ ਨਹੀਂ ਦਿੱਤੇ ਗਏ ਸਨ ਪਰ ਜਦੋਂ ਹੁਣ ਮੋਬਾਈਲ ਦੇਣ ਲੱਗੇ ਤਾਂ ਉਹ ਵੀ ਬੀ ਐੱਲ ਓ ਵਲੋਂ ਵਰਤੇ ਗਏ ਪੁਰਾਣੇ ਮੋਬਾਈਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਵਰਤੇ ਹੋਏ ਮੋਬਾਈਲ ਦੇਣ ਦੀ ਜੋ ਸਕੀਮ ਲਾ ਰਹੀ ਹੈ, ਆਂਗਣਵਾੜੀ ਵਰਕਰ ਯੂਨੀਅਨ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ |

ਪਿਛਲੀ ਖ਼ਬਰ ਕਿਸਾਨਾਂ ਵਲੋਂ 6 ਨੂੰ ਡੀ.ਸੀ ਦਫ਼ਤਰ ਅੱਗੇ ਧਰਨਾ <br/> ਅਗਲੀ ਖ਼ਬਰ ਅਗਰਵਾਲ ਸਭਾ ਦਾ ਹੋਇਆ ਤੁਲਸੀ ਵੰਡ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।