30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅਗਰਵਾਲ ਸਭਾ ਦਾ ਹੋਇਆ ਤੁਲਸੀ ਵੰਡ ਸਮਾਰੋਹ <br/>

ਅਜੀਤ ਡੈਸਕ 04-04-2026
ਸੁਨਾਮ ਊਧਮ ਸਿੰਘ ਵਾਲਾ, 3 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਅਗਰਵਾਲ ਸਭਾ ਸੁਨਾਮ ਊਧਮ ਸਿੰਘ ਵਾਲ ਵਲੋਂ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਵਿਚ ਸ਼੍ਰੀ ਕਲਿਆਣ ਗਊਸ਼ਾਲਾ ਵਿਖੇ ਸ੍ਰੀ ਹਨੂੰਮਾਨ ਜੈਅੰਤੀ ਮਨਾਈ ਗਈ | ਪ੍ਰਧਾਨ ਵਿਕਰਮ ਗਰਗ ਵਿੱਕੀ, ਯਸ਼ਪਾਲ ਮੰਗਲਾ, ਪ੍ਰਭਾਤ ਜਿੰਦਲ ਤੇ ਕਿ੍ਸ਼ਨ ਸੰਦੋਹਾ ਨੋ ਸ੍ਰੀ ਹਨੂੰਮਾਨ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਤੁਲਸੀ ਦੇ ਬੂਟਿਆਂ ਦੇ ਲੰਗਰ ਸਮੇਂ ਤੁਲਸੀ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਜਿੱਥੇ ਤੁਲਸੀ ਇੱਕ ਪਵਿੱਤਰ ਬੂਟਾ ਹੈ | ਜਿਸ ਕਾਰਨ ਇਸ ਦੀ ਪੂਜਾ ਹੁੰਦੀ ਹੈ ਉੱਥੇ ਹੀ ਇਸ ਨੂੰ ਦਵਾਈ ਵਜੋਂ ਵੀ ਵਰਤਿਆ ਜਾਂਦਾ ਹੈ | ਇਸ ਸਮੇਂ ਤੁਲਸੀ ਦੇ ਬੂਟੇ ਵੀ ਵੰਡੇ ਗਏ | ਇਸ ਮੌਕੇ ਪ੍ਰਧਾਨ ਵਿਕਰਮ ਗਰਗ ਵਿੱਕੀ, ਹਕੂਮਤ ਰਾਏ ਜਿੰਦਲ, ਯਸਪਾਲ ਮੰਗਲਾ, ਪ੍ਰਭਾਤ ਜਿੰਦਲ, ਕਿ੍ਸ਼ਨ ਸੰਦੋਹਾ, ਰਾਕੇਸ਼ ਗਰਗ, ਸੰਜੀਵ ਜਿੰਦਲ, ਨਰੇਸ਼ ਸਿੰਗਲਾ, ਰਾਜਨ ਸਿੰਗਲਾ, ਮਾਸਟਰ ਰਾਜੀਵ ਬਿੰਦਲ, ਜੀਵਨ ਰੌਕੀ, ਗਿਰਧਾਰੀ ਲਾਲ ਜਿੰਦਲ,ਰਾਮ ਲਾਲ ਤਾਇਲ, ਵਲੈਤੀ ਰਾਮ ਤਾਇਲ ਅਤੇ ਸਿਵ ਜਿੰਦਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ-ਹਰਪ੍ਰੀਤ ਕੌਰ ਛਾਜਲੀ, ਸੁਖਦੀਪ ਕੌਰ <br/... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਕੀਤਾ ਪੂਰਾ - ਹਰਜਿੰਦਰ ਸਿੰਘ ਕਾਂਝਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।