30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 04-04-2026
ਲਹਿਰਾਗਾਗਾ, 3 ਅਪ੍ਰੈਲ (ਅਸ਼ੋਕ ਗਰਗ)-ਸ਼ਿਵਮ ਕਾਲਜ ਆਫ਼ ਐਜੂਕੇਸ਼ਨ ਖੋਖਰ ਕਲਾਂ ਦੇ ਬੀ.ਐਡ. ਸੈਸ਼ਨ 2024-26 ਸਮੈਸਟਰ ਤੀਸਰਾ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਦੇ ਚੇਅਰਮੈਨ ਅਨਿਲ ਗਰਗ ਅਤੇ ਪ੍ਰਧਾਨ ਰਾਹੁਲ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਤਿਗੁਰ ਸਿੰਘ ਪੁੱਤਰ ਪੂਰਨ ਸਿੰਘ ਨੇ 94 ਫ਼ੀਸਦੀ ਅੰਕ ਲੈ ਕੇ ਪਹਿਲਾ, ਮਨਵੀਰ ਕੌਰ ਪੁੱਤਰੀ ਸਤਪਾਲ ਸਿੰਘ, ਮੁੱਕੋ ਕੌਰ ਪੁੱਤਰੀ ਰੂਪ ਸਿੰਘ ਨੇ 93.67 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਸਰਾ ਅਤੇ ਸੋਨੀਆ ਰਾਣੀ ਪੁੱਤਰੀ ਸਤੀਸ਼ ਕੁਮਾਰ, ਡਿੰਪਲ ਰਾਣੀ ਪੁੱਤਰੀ ਬਲਜੀਤ ਸਿੰਘ ਨੇ 93.33 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਕਾਲਜ ਦੇ ਚੇਅਰਮੈਨ ਅਨਿਲ ਗਰਗ, ਪ੍ਰਧਾਨ ਰਾਹੁਲ ਗਰਗ ਕਾਲਜ ਤੇ ਪਿ੍ੰਸੀਪਲ ਰਮਨਦੀਪ ਕੌਰ ਨੇ ਕਾਲਜ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਵੱਖ-ਵੱਖ ਸਮਾਗਮਾਂ ਵਿਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਸ਼ਿਰਕਤ <br/> ਅਗਲੀ ਖ਼ਬਰ ਧੂਰੀ 'ਚ ਸਤਿੰਦਰ ਸਿੰਘ ਚੱਠਾ ਦਾ ਭਾਜਪਾ 'ਤੇ ਤਿੱਖਾ ਹਮਲਾ, ਚੰਡੀਗੜ੍ਹ ਦੀ ਕਾਨੂੰਨ-ਵਿਵਸਥਾ 'ਤੇ ਉਠਾਏ ਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।