01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵਿਸ਼ਾਲ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 04-04-2026
ਮਲੇਰਕੋਟਲਾ, 3 ਅਪ੍ਰੈਲ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਮਲੇਰਕੋਟਲਾ ਵੱਲੋਂ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸ੍ਰੀ ਕੇਵਲ ਜਿੰਦਲ ਪ੍ਰਸਿੱਧ ਸਮਾਜ ਸੇਵੀ ਸਾਬਕਾ ਪ੍ਰਧਾਨ ਨਗਰ ਕੌਂਸਲ ਮਲੇਰਕੋਟਲਾ ਕੀਤਾ ਨੇ ਕੀਤਾ | ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਲੋਕਲ ਪ੍ਰਧਾਨ ਸ੍ਰੀ ਰਾਜ ਕੁਮਾਰ ਅਗਰਵਾਲ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ | ਡਾਕਟਰ ਜਸਪਾਲ ਗੋਇਲ ਤੇ ਡਾਕਟਰ ਰੀਤਿਕਾ ਗੋਇਲ ਵਾਟੀਕਾ ਕਪੂਰ, ਡਾਕਟਰ ਸੌਰਭ ਕਪੂਰ ਤੇ ਪ੍ਰਦੀਪ ਭਨੋਟ ਨੂੰ ਸਨਮਾਨਿਤ ਕੀਤਾ ਗਿਆ | ਇਹ ਕੈਂਪ ਡਾਕਟਰ ਰਾਜ ਕਪੂਰ ਹੋਮਿਓ ਹਸਪਤਾਲ ਵਿੱਚ ਲਗਾਇਆ ਗਿਆ | ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਮਿਓਪੈਥਿਕ ਤੇ ਐਲੋਪੈਥਿਕ ਡਾਕਟਰਾਂ ਨੇ ਇਕੱਠੇ ਹੋ ਕੇ ਮਰੀਜ਼ਾਂ ਦੀ ਜਾਂਚ ਕੀਤੀ | ਜਿਸ ਵਿੱਚ ਡਾਕਟਰ ਸਤਪਾਲ ਗੋਇਲ, ਰੀਤਿਕਾ ਗੋਇਲ, ਡਾਕਟਰ ਵਾਟਿਕਾ ਕਪੂਰ ਤੇ ਡਾਕਟਰ ਸੌਰਭ ਕਪੂਰ ਵਰਗੇ ਪ੍ਰਸਿੱਧ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ | ਡਾਕਟਰ ਸੌਰਭ ਕਪੂਰ ਵੱਲੋਂ ਲੋਕਾਂ ਨੂੰ ਸੈਂਟਰਲ ਹੈਲਥ ਸੋਸ਼ਲ ਹੈਲਥ ਤੇ ਇਮੋਸ਼ਨਲ ਹੈਲਥ ਬਾਰੇ ਜਾਗਰੂਕ ਕੀਤਾ | ਉਨ੍ਹਾਂ ਆਖਿਆ ਕਿ ਇਨ੍ਹਾਂ ਤਿੰਨਾਂ ਪੱਖਾਂ ਨੂੰ ਮਿਲਾ ਕੇ ਕੰਮ ਕਰਨ ਤਾਂ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਆਵੇਗਾ ਤੇ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ |
ਮਹੰਤ ਸਵਰੂਪ ਬਿਹਾਰੀ ਸ਼ਰਨ ਰਾਸ਼ਟਰੀ ਪ੍ਰਧਾਨ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਨੇ ਕਿਹਾ ਕਿ ਇਹ ਕੈਂਪ ਡਾਕਟਰ ਸਤੀਸ਼ ਕਪੂਰ ਅਨਿਲ ਗੁਪਤਾ, ਰਾਮ ਸਰਨ ਦੁਆ, ਵਰਿੰਦਰ ਗੁਪਤਾ ਤੇ ਕੇਵਲ ਜਿੰਦਲ ਦੀ ਪਤਨੀ, ਰਾਜ ਕੁਮਾਰ ਸਿੰਗਲਾ ਵਸੀਕਾ ਨਵੀਸ ਜੋਗਿੰਦਰ ਪਾਲ ਆਦਿ ਨੂੰ ਸਮਰਪਿਤ ਹੈ | ਮਹੰਤ ਸਵਰੂਪ ਬਿਹਾਰੀ ਸਰਨ ਨੇ ਕਿਹਾ ਕਿ ਮੈਨੂੰ ਸੇਵਾ ਦੀ ਪੇ੍ਰਰਨਾ ਪੰਡਿਤ ਅਮਰਨਾਥ ਤੇ ਦੇਵਰਾਜ ਰੱਲੇ ਵਾਲੇ ਤੋਂ ਮਿਲੀ | ਸਾਰੇ ਸਟਾਫ਼ ਨੇ ਮਰੀਜ਼ਾਂ ਨੂੰ ਪੂਰਾ ਸਮਾਂ ਦਿੱਤਾ | ਇਸ ਮੌਕੇ ਸੁਰਿੰਦਰ ਓਬਰਾਏ, ਹਨੀ ਸਿੰਗਲਾ, ਅਸ਼ੋਕ ਗੁਪਤਾ, ਕੁਲਦੀਪ ਸ਼ਰਮਾ, ਮਹਾਂਵੀਰ ਦਲ ਦੇ ਕਾਰਜਕਾਰੀ ਪ੍ਰਧਾਨ ਰਾਜਨ ਸ਼ਰਮਾ ਡਾਕਟਰ ਬਿਕਰਮ ਕਪੂਰ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਸੀ ਦਫ਼ਤਰ ਵਿਖੇ 6 ਅਪ੍ਰੈਲ ਨੂੰ ਦਿੱਤੇ ਜਾ ਰਹੇ ਧਰਨੇ ਵਿਚ ਵੱਡੀ ਗਿਣਤੀ 'ਚ ਕਿਸਾਨ ਪਹੁੰਚਣਗੇ-ਕਪਿਆਲ, ਮਾਝਾ <br/... ਅਗਲੀ ਖ਼ਬਰ ਵਿਧਾਇਕ ਡਾ. ਰਹਿਮਾਨ ਨੇ ਸੀਨੀਅਰ ਆਗੂ ਮੁਹੰਮਦ ਅਖ਼ਤਰ ਨੂੰ 'ਆਪ' 'ਚ ਕੀਤਾ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।