22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ 29 ਪਰਿਵਾਰ 'ਆਪ' ਵਿਚ ਸ਼ਾਮਿਲ

ਅਜੀਤ ਡੈਸਕ 02-04-2026
ਸੁਨਾਮ ਊਧਮ ਸਿੰਘ ਵਾਲਾ, 1 ਅਪ੍ਰੈਲ (ਸੱਗੂ, ਭੁੱਲਰ, ਧਾਲੀਵਾਲ) - ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ-ਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਮੌਖਾ ਕਲੋਨੀ ਦੇ 29 ਪਰਿਵਾਰਾਂ ਦੇ ਲਗਭਗ 80 ਮੈਂਬਰਾਂ ਨੇ ਹੋਰਨਾਂ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਜਤਾਇਆ ਤੇ ਨਾਲ ਹੀ 'ਆਪ' ਨੂੰ ਆਮ ਆਦਮੀ ਪਾਰਟੀ ਦਾ ਲਕਬ ਦਿੱਤਾ | ਇਸ ਮੌਕੇ ਮਦਨ ਲਾਲ ਮੰਨਾ ਦੀ ਅਗਵਾਈ ਹੇਠ ਇਹਨਾਂ ਪਰਿਵਾਰਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਪਾਰਦਰਸ਼ੀ ਪ੍ਰਸ਼ਾਸਨ, ਭਿ੍ਸ਼ਟਾਚਾਰ ਖ਼ਿਲਾਫ਼ ਸਖ਼ਤ ਨੀਤੀ ਅਤੇ ਆਮ ਲੋਕਾਂ ਲਈ ਸ਼ੁਰੂ ਕੀਤੀਆਂ ਭਲਾਈ ਯੋਜਨਾਵਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ | ਇਸ ਮੌਕੇ ਰਿਸ਼ੀ ਬਾਗੜੀਆ ( ਐਡਵੋਕੇਟ) ਲੀਗਲ ਐਡਵਾਈਜ਼ਰ, ਪੁਨੀਤ ਸ਼ਰਮਾ (ਐਡਵੋਕੇਟ) (ਕੈਸ਼ੀਅਰ), ਲਲਿਤ ਕਾਂਸਲ (ਸੀ.ਏ) ਸੁਮਿਤ ਕਾਂਸਲ, ਨਰਿੰਦਰ ਬਾਂਸਲ, ਸੁਸ਼ੀਲ ਗਰਗ (ਵਾਈਸ ਪ੍ਰੈਜ਼ੀਡੈਂਟ), ਰਜੇਸ਼ ਗੁਪਤਾ, ਅਮਨਦੀਪ ਖਿਪਲ, ਸੋਨੂ ਚੀਮਾ ਪਾਈਪ ਫ਼ੈਕਟਰੀ, ਸਵਰਨਜੀਤ ਸਿੰਘ, ਅਮਨ ਆਪਟੀਕਲ, ਜਤਿੰਦਰ ਗਰਗ, ਵਿਜੇ ਕਾਂਸਲ, ਰਿਤੇਸ਼ ਗੋਇਲ (ਸੈਕਟਰੀ), ਸੁਭਾਸ਼ ਅਕਾਊਾਟੈਂਟ, ਮਨਦੀਪ ਸਿੰਘ, ਵਿਨੇ ਨਾਗਪਾਲ, ਆਸ਼ੂ ਨਾਗਪਾਲ, ਜਗਤਾਰ ਸਿੰਘ, ਨੀਰਜ ਬਾਂਸਲ (ਐਡਵੋਕੇਟ, ਸੰਦੀਪ ਬਾਂਸਲ (ਐਡਵੋਕੇਟ), ਆਕਾਸ਼ ਜਿੰਦਲ (ਐਡਵੋਕੇਟ), ਅੰਮਿ੍ਤ ਸਾਗਰ ਸਿੰਘ, ਸੁਖਵਿੰਦਰ ਸਿੰਘ, ਹਰਿੰਦਰ ਸਿੰਘ (ਹਨੀ), ਪ੍ਰਭਜੋਤ ਸਿੰਘ, ਮਨਜੀਤ ਸਿੰਘ ਅਤੇ ਦਲੀਪ ਸਿੰਘ (ਚੋਟੀਆਂ ਵਾਲੇ) ਨੇ ਆਪ ਦਾ ਲੜ ਫੜਿਆ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਮੀਡੀਆ ਇੰਚਾਰਜ ਜਤਿੰਦਰ ਜੈਨ ਮਨਪ੍ਰੀਤ ਬਾਂਸਲ, ਕੁਲਵੀਰ ਭੰਗੂ, ਹਰਵਿੰਦਰ ਸਿੰਘ ਛਾਜਲੀ ਚੇਅਰਮੈਨ, ਯਾਦਵਿੰਦਰ ਨਿਰਮਾਣ, ਸੋਨੀ ਚੇਅਰਮੈਨ ਹਾਜ਼ਰ ਸਨ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਤੇ ਕੰਮ ਬੋਲਦੇ ਹਨ - ਡਾ. ਜਮੀਲ ਉਰ ਰਹਿਮਾਨ ਅਗਲੀ ਖ਼ਬਰ ਅਮਰਗੜ੍ਹ ਤੇ ਧੂਰੀ ਹਲਕੇ ਦੇ ਲੋਕਾਂ ਦਾ ਤਿੰਨ ਦਹਾਕਿਆਂ ਦਾ ਇੰਤਜ਼ਾਰ ਹੋਇਆ ਖ਼ਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।