ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿਚ ਖ਼ਰੀਦ ਪ੍ਰਬੰਧ ਮੁਕੰਮਲ, ਇਕ ਹਫ਼ਤੇ ਤੱਕ ਸ਼ੁਰੂ ਹੋਵੇਗੀ ਕਣਕ ਦੀ ਆਮਦ
ਅਜੀਤ ਡੈਸਕ
02-04-2026
• ਕੀ ਕਹਿੰਦਾ ਹੈ ਖੇਤੀਬਾੜੀ ਵਿਭਾਗ -ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਧਰਮਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 2.40 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਕਾਸ਼ਤ ਕੀਤੀ ਗਈ ਹੈ, ਮੌਸਮ ਦੇ ਬਦਲੇ ਮਿਜ਼ਾਜ ਕਾਰਣ ਕਣਕ ਦੀ ਵਾਢੀ 15 ਅਪ੍ਰੈਲ ਤੱਕ ਹੀ ਸ਼ੁਰੂ ਹੋਵੇਗੀ | ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਕਈ ਥਾਵਾਂ ਉੱਤੇ ਅਜੇ ਕਣਕ ਦੀ ਫ਼ਸਲ ਹਰੀ ਖੜੀ ਹੈ |