22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਡੀ.ਏ.ਵੀ. ਸਕੂਲ ਦੇ ਅਧਿਆਪਕਾਂ ਤੇ ਦਫ਼ਤਰੀ ਕਰਮਚਾਰੀ ਦੀ ਰਿਟਾਇਰਮੈਂਟ 'ਤੇ ਵਿਦਾਇਗੀ ਸਮਾਗਮ

ਅਜੀਤ ਡੈਸਕ 02-04-2026
ਮੂਨਕ, 1 ਅਪੈ੍ਰਲ (ਪ੍ਰਵੀਨ ਮਦਾਨ, ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਬਾਬੂ ਬਿ੍ਸ਼ਭਾਨ.ਡੀ.ਏ.ਵੀ. ਪਬਲਿਕ ਸਕੂਲ, ਮੂਨਕ ਵਿਚ ਪਿ੍ੰਸੀਪਲ ਸੰਜੀਵ ਸ਼ਰਮਾ ਦੀ ਯੋਗ ਅਗਵਾਈ ਹੇਠ ਸਕੂਲ ਦੁਆਰਾ ਅਧਿਆਪਕਾ ਸਰੀਤਾ ਜੈਨ, ਸੁਨੀਤਾ ਰਾਣੀ ਅਤੇ ਦਫ਼ਤਰੀ ਕਰਮਚਾਰੀ ਦੇਵਾ ਸਿੰਘ ਦੇ ਸੇਵਾਮੁਕਤ ਹੋਣ ਮੌਕੇ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਤੇ ਸਟਾਫ਼ ਮੈਂਬਰ ਹਾਜ਼ਰ ਹੋਏ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਅਤੇ ਸਟਾਫ਼ ਮੈਂਬਰਾਂ ਦੁਆਰਾ ਜੋਤੀ ਪ੍ਰਜਵਲਿਤ ਕਰ ਕੇ ਕੀਤੀ ਗਈ | ਅਧਿਆਪਕਾ ਸਰੀਤਾ ਜੈਨ ਅਤੇ ਸੁਨੀਤਾ ਰਾਣੀ ਨੇ 30 ਸਾਲ ਅਤੇ ਸ਼੍ਰੀ ਦੇਵਾ ਸਿੰਘ ਨੇ 17 ਸਾਲਾਂ ਤੱਕ ਸਕੂਲ ਵਿਚ ਸੇਵਾ ਨਿਭਾਈ ਅਤੇ ਆਪਣੇ ਅਨੁਭਵ ਅਤੇ ਮਿਹਨਤ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਨਿਖਾਰਿਆ | ਉਨ੍ਹਾਂ ਦੀ ਸਿੱਖਿਆ ਦੇ ਪ੍ਰਤੀ ਲਗਨ ਅਤੇ ਮਿਹਨਤ ਦੀ ਹਰ ਕਿਸੇ ਨੇ ਪ੍ਰਸ਼ੰਸਾ ਕੀਤੀ | ਸਮਾਰੋਹ ਦੌਰਾਨ ਅਧਿਆਪਕਾਂ ਵਲੋਂ ਗੀਤਾਂ ਅਤੇ ਸ਼ਾਇਰੀ ਦੁਆਰਾ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਗਿਆ | ਪਿ੍ੰਸੀਪਲ ਅਤੇ ਸਟਾਫ਼ ਵਲੋਂ ਇਹਨਾਂ ਨੂੰ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਮੈਡੀਕਲ ਕਾਲਜ ''ਮਾਲੇਰਕੋਟਲਾ ਹਾਊਸ'' ਲਈ ਸਿਆਸੀ ਮੁੱਦਾ ਨਹੀਂ ਸਗੋਂ ਸਾਡੇ ਪਰਿਵਾਰ ਦਾ ਸੁਪਨਾ ਹੈ - ਮੁਹੰਮਦ ਮੁਸਤਫ਼ਾ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੇ ਸ੍ਰੀ ਰਾਜ ਕੁਮਾਰ ਅਰੋੜਾ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।