ਧੂਰੀ, 1 ਅਪ੍ਰੈਲ (ਸੰਜੇ ਲਹਿਰੀ)-ਪੰਜਾਬੀ ਸਾਹਿਤ ਸਭਾ ਧੂਰੀ ਦਾ ਇੱਕ ਸਾਹਿਤਕ ਸਮਾਗਮ 5 ਅਪ੍ਰੈਲ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਧੂਰੀ ਵਿਖੇ ਕੀਤਾ ਜਾਵੇਗਾ | ਇਸ ਮੌਕੇ ਵੀਤ ਬਾਦਸ਼ਾਹਪੁਰੀ ਉਰਫ਼ ਜਸਵੀਰ ਸਿੰਘ ਖੰਗੂੜਾ ਵਲੋਂ ਸੰਪਾਦਿਤ ਸਾਂਝਾ ਕਾਵਿ ਸੰਗ੍ਰਹਿ 'ਤਾਰਿਆਂ ਦੀ ਮਹਿਫ਼ਲ' ਲੋਕ ਅਰਪਣ ਕੀਤਾ ਜਾਵੇਗਾ | ਸੀਰਤ ਪਬਲੀਕੇਸ਼ਨਜ਼ ਸਰੀ (ਕੈਨੇਡਾ) ਦੀ ਪੇਸ਼ਕਸ਼ ਇਸ ਖ਼ੂਬਸੂਰਤ ਪੁਸਤਕ ਵਿਚ 29 ਨਵੇਂ ਪੁਰਾਣੇ ਕਵੀਆਂ ਦੀਆਂ ਰਚਨਾਵਾਂ ਬਿਨਾਂ ਕਿਸੇ ਖ਼ਰਚੇ ਤੋਂ ਸ਼ਾਮਲ ਕੀਤੀਆਂ ਗਈਆਂ ਹਨ | ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਨਵੇਂ ਸਾਲ ਤੋਂ ਲਗਾਤਾਰ ਚੱਲ ਰਹੇ ਕਵਿਤਾ ਸਕੂਲ ਦਾ ਚੌਥਾ ਪਾਠ ਪ੍ਰਸਿੱਧ ਛੰਦ ਸ਼ਾਸਤਰੀ ਸ. ਜੰਗ ਸਿੰਘ ਫੱਟੜ ਪੜ੍ਹਾਉਣਗੇ | ਉਨ੍ਹਾਂ ਵਲੋਂ ਪਿਛਲੇ ਮਹੀਨੇ ਦਿੱਤੇ ਤਰਹ ਮਿਸ਼ਰੇ ਦੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਕਰ ਕੇ ਨਵਾਂ ਮਿਸ਼ਰਾ ਵੀ ਦਿੱਤਾ ਜਾਵੇਗਾ | ਤੀਸਰੇ ਦੌਰ ਵਿਚ ਹਾਜ਼ਰ ਕਵੀਆਂ ਦੀਆਂ ਚੋਣਵੀਂਆਂ ਰਚਨਾਵਾਂ ਦਾ ਕਵੀ ਦਰਬਾਰ ਕਰਨ ਤੋਂ ਬਾਅਦ ਅਪ੍ਰੈਲ ਮਹੀਨੇ ਵਿਚ ਜਨਮੇਂ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਨੇ ਦੱਸਿਆ ਕਿ ਇਹ ਸਮਾਰੋਹ ਵਿਸਾਖੀ ਦੇ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੋਵੇਗਾ |