16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਲਾਈਟ 'ਚ ਦਾਖ਼ਲੇ ਲਈ ਮੁਫ਼ਤ ਕਲਾਸਾਂ 1 ਤੋਂ

ਅਜੀਤ ਡੈਸਕ 31-03-2026
ਲੌਂਗੋਵਾਲ, 30 ਮਾਰਚ (ਵਿਨੋਦ, ਖੰਨਾ)-ਸਲਾਈਟ ਡੀਂਮਡ ਯੂਨੀਵਰਸਿਟੀ (ਟੂ ਬੀ) ਦੀ ਮੈਨੇਜਮੈਂਟ ਨੇ ਲੌਂਗੋਵਾਲ ਸਮੇਤ ਨੇੜਲੇ ਇਲਾਕੇ ਦੇ ਵਿਦਿਆਰਥੀਆਂ ਨੂੰ ਦਾਖਲਾ ਟੈੱਸਟ ਦੀ ਤਿਆਰੀ ਲਈ ਵਿਸ਼ੇਸ਼ ਕਲਾਸਾਂ ਲਾਉਣ ਦਾ ਪ੍ਰਬੰਧ ਕੀਤਾ ਹੈ | ਇਸ ਪ੍ਰੋਜੈਕਟ ਦੇ ਇੰਚਾਰਜ ਅਮਿਤ ਰਾਏ ਨੇ ਦੱਸਿਆ ਕਿ ਸਲਾਈਟ ਅੰਦਰ ਚੱਲ ਰਹੇ ਵੱਖ-ਵੱਖ ਇੰਜੀਨੀਅਰਿੰਗ ਦੇ ਆਈ.ਸੀ.ਡੀ. ਪ੍ਰੋਗਰਾਮ ਅਧੀਨ ਡਿਪਲੋਮਾ ਕੋਰਸਾਂ ਵਿਚ ਦਾਖਲੇ ਲਈ ਆਲ ਇੰਡੀਆ ਪੱਧਰ ਤੇ 9 ਮਈ ਨੂੰ ਦਾਖਲਾ ਪ੍ਰੀਖਿਆ ਹੋਵੇਗੀ | ਇਨ੍ਹਾਂ ਕੋਰਸਾਂ ਲਈ 50 ਫ਼ੀਸਦੀ ਸੀਟਾਂ ਪੰਜਾਬ ਲਈ ਰਾਖਵੀਂਆਂ ਹਨ | ਮੁਕਾਬਲੇ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਸਲਾਈਟ ਪ੍ਰਬੰਧਨ ਵੱਲੋਂ 1 ਅਪ੍ਰੈਲ ਤੋਂ ਸ਼ਾਮ 4 ਤੋਂ 6.30 ਵਜੇ ਤੱਕ ਸਾਇੰਸ ਬਲਾਕ ਵਿਖੇ ਦੋ ਮਹੀਨੇ ਲਈ ਮੁਫ਼ਤ ਕਲਾਸਾਂ ਲਾਉਣ ਦਾ ਪ੍ਰਬੰਧ ਕੀਤਾ ਹੈ | ਉਨ੍ਹਾਂ ਦੱਸਿਆ ਕਿ ਆਈ.ਸੀ.ਡੀ. ਡਿਪਲੋਮਾ ਕੋਰਸਾਂ ਵਿਚ 2 ਸਾਲ ਦੀ ਪੜ੍ਹਾਈ ਬਾਰ੍ਹਵੀਂ ਨਾਨ ਮੈਡੀਕਲ ਦੇ ਬਰਾਬਰ ਮੰਨੀ ਜਾਂਦੀ ਹੈ ਅਤੇ 3 ਸਾਲ ਪੂਰੇ ਹੋਣ ਤੇ ਡਿਪਲੋਮਾ ਮਿਲਦਾ ਹੈ |
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸਾਲਾਨਾ ਸਮਾਗਮ <br/> ਅਗਲੀ ਖ਼ਬਰ 'ਇੱਕ ਹੋਰ ਰੇਪ ਕੇਸ' ਉੱਪਰ ਗੋਸ਼ਟੀ ਸਮਾਗਮ 5 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।