ਸੰਗਰੂਰ, 30 ਮਾਰਚ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਸ੍ਰੀਮਤੀ ਰਜਿੰਦਰ ਕੌਰ ਮੀਮਸਾ ਨੇ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਦਾ ਮਹਿਲਾ ਵਿੰਗ ਅਹਿਮ ਭੂਮਿਕਾ ਨਿਭਾਏਗਾ | ਗੁਰੂ ਨਾਨਕ ਕਲੋਨੀ ਸੰਗਰੂਰ ਵਿਖੇ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਦੀ ਰਿਹਾਇਸ਼ ਉੱਤੇ ਮਹਿਲਾ ਵਿੰਗ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਜਿੰਦਰ ਕੌਰ ਮੀਮਸਾ ਨੇ ਕਿਹਾ ਕਿ ਕਿਸੇ ਵੇਲੇ ਸੰਗਰੂਰ ਜਿਸ ਨੂੰ ਆਪ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ, ਅੱਜ ਹਾਲਤਾਂ ਇਹ ਹਨ ਕਿ ਆਉਂਦਿਆਂ ਵਿਧਾਨ ਸਭਾ ਚੋਣਾ ਵਿੱਚ ਮੁੱਖ ਮੰਤਰੀ ਸਮੇਤ ਹੋਰ ਮੰਤਰੀਆਂ ਨੂੰ ਜ਼ਮਾਨਤਾਂ ਬਚਾਉਣੀਆਂ ਵੀ ਅÏਖੀਆਂ ਹੋ ਜਾਣਗੀਆਂ | ਸੰਗਰੂਰ ਤੋਂ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਵੱਡੀ ਜਿੱਤ ਦਾ ਦਾਅਵਾ ਕਰਦਿਆਂ ਮੀਮਸਾ ਨੇ ਕਿਹਾ ਕਿ ਇਹ ਸਿੰਗਲਾ ਦੀ ਅਣਥੱਕ ਮਿਹਨਤ ਹੀ ਹੈ ਕਿ ਸੰਗਰੂਰ ਭਾਵੇਂ ਸਿਹਤ ਦੇ ਖੇਤਰ ਵਿੱਚ, ਵਿੱਦਿਆ ਦਾ ਖੇਤਰ ਹੋਵੇ, ਸਿੱਖਿਆ, ਰੇਲ ਮਾਰਗ, ਖੇਡਾਂ ਹੋਣ ਜਾ ਵਿਕਾਸ ਦਾ ਕੋਈ ਵੀ ਖੇਤਰ ਹੋਵੇ ਰਾਜ ਦੇ ਨਕਸ਼ੇ ਉੱਤੇ ਆਪਣੀ ਨਿਵੇਕਲੀ ਪਹਿਚਾਣ ਕਾਂਗਰਸ ਸਰਕਾਰ ਦੌਰਾਨ ਹੀ ਬਣਾਉਣ ਵਿੱਚ ਸਫਲ ਰਿਹਾ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਪਰਮਿੰਦਰ ਸ਼ਰਮਾ ਨੇ 2027 ਵਿੱਚ ਕਾਂਗਰਸ ਸਰਕਾਰ ਲਿਆਉਣ ਦਾ ਸੁਨੇਹਾ ਦਿੱਤਾ | ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਗੁਰੂ ਨਾਨਕ ਕਲੋਨੀ ਨੇ ਹਮੇਸ਼ਾ ਹੀ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਅਤੇ ਆਉਂਦਿਆਂ ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਹਲਕੇ ਵਿੱਚ ਸਿੰਗਲਾ ਦੀ ਸਭ ਤੋਂ ਵੱਡੀ ਜਿੱਤ ਇੱਥੋਂ ਹੀ ਰਹੇਗੀ | ਇਸ ਮੌਕੇ ਬਲਾਕ ਪ੍ਰਧਾਨ ਚਰਨਜੀਤ ਕੌਰ ਮਡਾਹਰ, ਪਰਮਜੀਤ ਕੌਰ, ਕਾਂਤਾ ਦੇਵੀ, ਖੁਸ਼ਪ੍ਰੀਤ ਕੌਰ ਕਾਜਲ, ਸਿਮਰਨਜੀਤ ਕੌਰ, ਗੁਰਮੀਤ ਕੌਰ, ਰੁਪਿੰਦਰ ਕੌਰ, ਵੀਨਾ ਰਾਣੀ, ਬਲਵਿੰਦਰ ਕੌਰ, ਸੁਖਪਾਲ ਕੌਰ, ਸਵਿੰਦਰ ਕੌਰ, ਕਿਰਨ ਸੈਣੀ, ਨਵਦੀਪ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਬੀਬੀ ਗੁਰਪ੍ਰੀਤ ਕੌਰ ਗੰਗਾ ਸਿੰਘ ਵਾਲਾ ਹਾਜ਼ਰ ਸਨ |