25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ-ਐਡਵੋਕੇਟ ਗੌਰਵ ਗੋਇਲ <br/>

ਅਜੀਤ ਡੈਸਕ 28-03-2026
ਮੂਣਕ, 27 ਮਾਰਚ (ਵਰਿੰਦਰ ਭਾਰਦਵਾਜ)-ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਤਵਾਂ ਖੂਨ ਦਾਨ ਕੈਂਪ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਦੀ ਟੀਮ ਵਲੋਂ ਰੀਤ ਹਸਪਤਾਲ ਮੂਣਕ ਵਿਖੇ ਲਗਾਇਆ ਗਿਆ ਅਤੇ ਕੈਂਪ ਦੌਰਾਨ ਮਿੱਤਲ ਬਲੱਡ ਬੈਂਕ ਸੰਗਰੂਰ ਦੀ ਟੀਮ ਵਲੋਂ 125 ਯੂਨਿਟ ਖੂਨ ਇਕੱਤਰ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਦੇ ਸਪੁੱਤਰ ਐਡਵੋਕੇਟ ਗੌਰਵ ਗੋਇਲ ਨੇ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਐਡਵੋਕੇਟ ਗੌਰਵ ਗੋਇਲ ਨੇ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੁੰਦਾ ਹੈ ਕੈਂਪਾਂ 'ਚ ਤੁਹਾਡੇ ਵਲੋਂ ਦਾਨ ਕੀਤਾ ਗਿਆ ਖੂਨ ਜਿੱਥੇ ਜ਼ਖਮੀ ਮਰੀਜ਼ਾਂ ਤੋ ਇਲਾਵਾ ਥੈਲੀਸੀਮੀਆ ਪੀੜਤ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਦਾ ਹੈ ਉੱਥੇ ਹੀ ਖੂਨ ਦਾਨ ਕਰਨ ਵਾਲੇ ਵਿਅਕਤੀ ਦਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ | ਇਸ ਮੌਕੇ ਰੀਤ ਹਸਪਤਾਲ ਦੇ ਡਾ. ਹਰਦੀਪ ਸਿੰਘ ਤੇ ਡਾ. ਜਸਪ੍ਰੀਤ ਕੌਰ ਨੇ ਕੈਂਪ ਵਿਚ ਆਏ ਮਹਿਮਾਨਾਂ ਅਤੇ ਖੂਨ ਦਾਨੀਆਂ ਦਾ ਖੂਨ ਦਾਨ ਕੈਂਪ ਵਿਚ ਪਹੁੰਚਣ ਲਈ ਧੰਨਵਾਦ ਕੀਤਾ | ਇਸ ਮੌਕੇ ਨਗਰ ਪੰਚਾਇਤ ਮੂਣਕ ਦੇ ਪ੍ਰਧਾਨ ਸੁਮਨ ਅਰੋੜਾ ਦੇ ਪ੍ਰਤੀਨਿਧੀ ਜੋਨੀ ਅਰੋੜਾ ਤੇ ਐਮਸੀਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਮੈਂਬਰ ਮੋਹਿਤ ਸੈਣੀ, ਰਾਜੀਵ ਕੁਮਾਰ, ਰਮੇਸ਼ ਸੈਣੀ, ਜੀਵਨ ਸ਼ਰਮਾ, ਰਾਮਤੇਜ, ਛਿੰਦਾ, ਐਮਸੀ ਰਜੇਸ਼ ਡਫਲੀ, ਐਮ ਸੀ ਜਗਸੀਰ ਮਲਣਾ ਤੇ ਅਮਰੀਕ ਸੈਣੀ ਮੌਜੂਦ ਰਹੇ |

ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਗ਼ਰੀਬ ਕਿਸਾਨ ਦੀ ਰੁਕਵਾਈ ਕੁਰਕੀ <br/> ਅਗਲੀ ਖ਼ਬਰ ਮਲੇਰਕੋਟਲਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ ਸੈਂਕੜੇ ਨੌਜਵਾਨਾਂ ਨੇ ਕੀਤਾ ਖ਼ੂਨ ਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।