01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਚੋਂ ਇਨਾਮ ਹਾਸਿਲ ਕੀਤੇ <br/>

ਸਲਾਇਟ ਲੌਂਗੋਵਾਲ ਦੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਚੋਂ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀ ਆਪਣੇ ਮਾਰਗ ਦਰਸ਼ਕ ਡਾ. ਸੁਬਿਤਾ ਭਗਤ ਨਾਲ | ਤਸਵੀਰ : ਵਿਨੋਦ <br/> 09-03-2026
ਲੌਂਗੋਵਾਲ, 8 ਮਾਰਚ (ਵਿਨੋਦ, ਸ. ਖੰਨਾ)-ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾਨ ਸਲਾਇਟ ਲੌਂਗੋਵਾਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਆਈਡਿਆ ਟੂ ਇੰਪੈਕਟ ਫਾਰ ਸੰਸਟੇਬਿਲਟੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਉੱਚਾ ਕੀਤਾ ਹੈ | ਇਹ ਪ੍ਰੋਗਰਾਮ ਡਿਪਾਰਟਮੈਂਟ ਆਫ਼ ਐਨਰਜੀ ਐਂਡ ਇਨਵਾਓਰਨਮੈਂਟ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲਜੀ ਪਟਿਆਲਾ ਵੱਲੋਂ ਕਰਵਾਇਆ ਗਿਆ ਸੀ | ਜਿਸ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੇ ਨਵੇਂ ਅਤੇ ਰਚਨਾਤਮਿਕ ਵਿਚਾਰ ਪੇਸ਼ ਕੀਤੇ | ਇਸ ਪ੍ਰੋਗਰਾਮ ਵਿਚ ਡਾ., ਸੁਬਿਤਾ ਭਗਤ ਦੀ ਅਗਵਾਈ ਹੇਠ ਬੀ.ਈ. ਪਹਿਲੇ ਸਾਲ ਅਤੇ ਆਖ਼ਰੀ ਸਾਲ ਦੀਆਂ ਦੋ ਟੀਮਾਂ ਨੇ ਪੋਸਟਰ ਪੇਸ਼ਕਾਰੀ ਅਤੇ ਮੌਖਿਕ ਪੇਸ਼ਕਾਰੀ ਸ਼੍ਰੇਣੀਆਂ ਵਿੱਚ ਭਾਗ ਲਿਆ | ਜਿਸ ਵਿੱਚ ਵਿਦਿਆਰਥੀਆਂ ਨੇ ਸਥਿਰ ਵਿਕਾਸ, ਵਾਤਾਵਰਨ ਸੁਰੱਖਿਆ ਅਤੇ ਕੁਦਰਤੀ ਸਰੋਤਾਂ ਦੇ ਸੁਚੱਜੇ ਉਪਯੋਗ ਨਾਲ ਸੰਬੰਧਿਤ ਆਪਣੇ ਨਵੇਂ ਪ੍ਰੋਜੈਕਟ ਪੇਸ਼ ਕੀਤੇ | ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਇੱਕ ਟੀਮ ਨੇ ਮੌਖਿਕ ਪੇਸ਼ਕਾਰੀ ਵਿੱਚ ਦੂਜਾ ਸਥਾਨ ਹਾਸਲ, ਜਦਕਿ ਦੂਜੀ ਟੀਮ ਨੇ ਪੋਸਟਰ ਪੇਸ਼ਕਾਰੀ ਵਿੱਚ ਤੀਜਾ ਸਥਾਨ ਹਾਸਲ ਕਰਦੇ ਹੋਏ ਨਕਦ ਇਨਾਮ ਪ੍ਰਾਪਤ ਕੀਤੇ | ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗ ਦਰਸ਼ਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਸੰਸਥਾ ਦੀ ਸਿੱਖਿਆ ਅਤੇ ਖੋਜ ਪ੍ਰਤੀ ਉੱਨਤੀ ਨੂੰ ਦਰਸਾਉਂਦੀਆਂ ਹਨ |

ਪਿਛਲੀ ਖ਼ਬਰ ਬੱਚਿਆਂ ਨੂੰ ਦਿੱਤੀ ਫਾਇਰ ਬਿ੍ਗੇਡ ਬਾਰੇ ਜਾਣਕਾਰੀ <br/> ਅਗਲੀ ਖ਼ਬਰ ਮੈਡੀਕਲ ਐਸੋਸੀਏਸ਼ਨ ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਵੱਡਾ ਸੰਘਰਸ਼-ਮਾਹਮਦਪੁਰ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।