01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੈਡੀਕਲ ਐਸੋਸੀਏਸ਼ਨ ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਵੱਡਾ ਸੰਘਰਸ਼-ਮਾਹਮਦਪੁਰ <br/>

ਸ਼ੇਰਪੁਰ ਵਿਖੇ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ ਮੈਡੀਕਲ ਐਸੋਸੀਏਸ਼ਨ ਦੇ ਆਗੂ | ਤਸਵੀਰ : ਦਰਸ਼ਨ ਸਿੰਘ ਖੇੜੀ <br/> 09-03-2026
ਸ਼ੇਰਪੁਰ, 8 ਮਾਰਚ (ਦਰਸ਼ਨ ਸਿੰਘ ਖੇੜੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਰੰਧਾਵਾ ਮਾਹਮਦਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਐਸੋਸੀਏਸ਼ਨ ਬਲਾਕ ਦੇ ਸਾਰੇ ਆਗੂ ਤੇ ਮੈਂਬਰ ਸ਼ਾਮਿਲ ਹੋਏ | ਇਸ ਸਮੇਂ ਜਥੇਬੰਦੀ ਦੇ ਆਗੂਆਂ ਵੱਲੋ ਆਪਣੀਆਂ ਮੰਗਾਂ ਸਬੰਧੀ ਵਿਚਾਰ ਰੱਖੇ ਗਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਝੂਠੇ ਵਾਅਦੇ ਕਰਦੀ ਆ ਰਹੀ ਹੈ | ਮੀਟਿੰਗ 'ਚ ਵਿਸ਼ੇਸ਼ ਤੌਰ ਤੇ ਬੀ.ਐਮ.ਸੀ. ਹਸਪਤਾਲ ਬਰਨਾਲਾ ਦੇ ਡਾਕਟਰ ਈਸਾਂਨ ਬਾਂਸਲ, ਡਾਕਟਰ ਵਿਕਾਸ ਗੁਪਤਾ ਅਤੇ ਡਾਕਟਰ ਸਾਗਰ ਚਾਵਲਾ ਸ਼ਾਮਲ ਹੋਏ | ਇਸ ਮੌਕੇ ਡਾਕਟਰ ਰਸੀਦ ਖਾਂ, ਡਾਕਟਰ ਗੁਰਦੇਵ ਸਿੰਘ, ਡਾਕਟਰ ਹਰਦੀਪ ਸਿੰਘ,ਗੁਰਜੀਤ ਸਿੰਘ ਤੇ ਡਾਕਟਰ ਭੋਲਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਮੰਗਾਂ ਵੱਲ ਧਿਆਨ ਦੇਵੇ ਅਤੇ ਉਨ੍ਹਾਂ ਦੇ ਮਸਲੇ ਦਾ ਹੱਲ ਕਰਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਕਾਨੂੰਨ ਬਣਾ ਕੇ ਦੇਵੇ | ਇਸ ਮੌਕੇ ਡਾਕਟਰ ਲਖਵਿੰਦਰ ਸਿੰਘ ਟਿੱਬਾ, ਬਲਜੀਤ ਸਿੰਘ ਸ਼ੇਰਪੁਰ, ਹਰਦੀਪ ਸਿੰਘ ਈਨਾਂ ਬਾਜਵਾ, ਹਰਮਨਦੀਪ ਕਾਲਾਬੂਲਾ, ਜਮੀਲ ਖਾਨ, ਅਮਨਦੀਪ ਹੇੜੀਕੇ, ਮਨਪ੍ਰੀਤ ਸਿੰਘ ਹੇੜੀਕੇ, ਸੁਖਜਿੰਦਰ ਸਿੰਘ, ਗੁਰਜੀਤ ਸਿੰਘ ਬਾਜਵਾ, ਗੁਰਮੀਤ ਸਿੰਘ ਕਾਤਰੋਂ, ਅਨਵਰ ਖਾਨ ਟਿੱਬਾ, ਡਾਕਟਰ ਸਿਕੰਦਰ ਸ਼ੇਰਪੁਰ, ਨਿਰਭੈ ਸਿੰਘ ਛੰਨਾ, ਇੰਦਰਜੀਤ ਸਿੰਘ, ਪ੍ਰਗਟ ਸਿੰਘ, ਡਾਕਟਰ ਹਰਮਿਲਾਪ ਸਿੰਘ ਆਦਿ ਐਸੋਸੀਏਸ਼ਨ ਦੇ ਮੈਂਬਰ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਚੋਂ ਇਨਾਮ ਹਾਸਿਲ ਕੀਤੇ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿੱਚ 5.47 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।