23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਵਿਦਿਆਰਥਣਾਂ ਨੇ ਜੈਪੁਰ ਦਾ ਟੂਰ ਲਗਾਇਆ

ਅਜੀਤ ਡੈਸਕ 23-02-2026
ਭਵਾਨੀਗੜ੍ਹ, 22 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸਰਕਾਰ ਵਲੋਂ ਭੇਜੀ ਗਰਾਂਟ ਅਨੁਸਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਦੀਆਂ ਵਿਦਿਆਰਥਣਾਂ ਨੇ ਜੈਪੁਰ ਅਤੇ ਹੋਰ ਇਤਿਹਾਸਕ ਸਥਾਨਾਂ ਦਾ ਟੂਰ ਪਿ੍ੰਸੀਪਲ ਹਰਜਿੰਦਰ ਸਿੰਘ ਦੀ ਅਗਵਾਈ ਲਗਾਇਆ ਗਿਆ | ਪਿ੍ੰਸੀਪਲ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰ ਦੌਰਾਨ ਵਿਦਿਆਰਥਣਾਂ ਨੂੰ ਜੈਪੁਰ ਦੇ ਹੋਟਲ ਵਿੱਚ ਠਹਿਰਾਇਆ ਗਿਆ ਅਤੇ ਗਾਈਡ ਦੀ ਸਹਾਇਤਾ ਨਾਲ ਇਤਿਹਾਸਕ ਸਥਾਨਾਂ 'ਤੇ ਲਿਜਾ ਕੇ ਉਨ੍ਹਾਂ ਨੂੰ ਸਥਾਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਰਲਾ ਮੰਦਰ, ਸਾਇੰਸ ਪਾਰਕ, ਚਿੜੀਆ ਘਰ ਅਤੇ ਚੌਕੀ ਧਾਣੀ ਆਦਿ ਸਥਾਨ ਵੀ ਦਿਖਾਏ ਗਏ | ਵਾਪਸੀ ਦੌਰਾਨ ਸ੍ਰੀ ਸਾਲਾਸਰ ਧਾਮ ਵਿਖੇ ਦਰਸ਼ਨ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਟੂਰ ਦੌਰਾਨ ਪੰਜਾਬੀ ਲੈਕਚਰਾਰ ਇਕਬਾਲ ਕੌਰ, ਅਨੀਤਾ ਰਾਣੀ, ਪ੍ਰਭਜੋਤ ਕੌਰ, ਆਸ਼ਾ ਰਾਣੀ, ਗੁਰਪਰਗਟ ਸਿੰਘ, ਸੁਸ਼ੀਲ ਕੁਮਾਰ ਅਤੇ ਤਰਨਜੀਤ ਸਿੰਘ (ਸਾਰੇ ਅਧਿਆਪਕ) ਵੀ ਨਾਲ ਸਨ |
ਪਿਛਲੀ ਖ਼ਬਰ ਕਿਸਾਨੀ ਘੋਲਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ ਅਗਲੀ ਖ਼ਬਰ ਦਸਤਾਰ ਚੇਤਨਾ ਮਾਰਚ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।