ਸੰਗਰੂਰ, 19 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸਮਾਜ ਸੇਵੀ ਸੰਸਥਾ ਸ੍ਰੀ ਦੁਰਗਾ ਸੇਵਾ ਦਲ ਦੇ ਪ੍ਰਧਾਨ ਸ੍ਰੀ ਅਰੂਪ ਸਿੰਗਲਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਚ ਚਲਾਏ ਜਾ ਰਹੇ ਲੰਗਰ ਦੇ 22 ਸਾਲ ਪੂਰੇ ਹੋਣ ਉੱਤੇ ਮੰਦਰ ਸ੍ਰੀ ਮਹਾਂ ਕਾਲੀ ਵਿਖੇ ਮਾਤਾ ਭਾਗਵਾਤੀ ਦੀ ਚੌਕੀ ਕਰਵਾਈ ਗਈ | ਪੰਡਿਤ ਵਿਸ਼ਵਾਮਿੱਤਰ ਐਂਡ ਪਾਰਟੀ ਨੇ ਮਾਂ ਭਾਗਵਤੀ ਦਾ ਗੁਣਗਾਨ ਕੀਤਾ | ਸ੍ਰੀ ਅਰੂਪ ਸਿੰਗਲਾ ਨੇ ਦੱਸਿਆ ਕਿ ਸੇਵਾ ਦਲ ਵਲੋਂ 16 ਫਰਵਰੀ 2004 ਤੋਂ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਮੁਫ਼ਤ ਭੋਜਨ ਕਰਵਾਇਆ ਜਾ ਰਿਹਾ ਹੈ | ਸਿਵਲ ਹਸਪਤਾਲ ਵਿਖੇ ਲੰਗਰ ਤੋਂ ਇਲਾਵਾ ਕੁਸ਼ਟ ਰੋਗੀਆ ਲਈ ਹਰ ਰੋਜ਼ ਸ਼ਾਮ ਨੂੰ ਭੋਜਨ ਮੁਹੱਈਆ ਕਰਵਾਉਣ, ਬੀੜ ਵਿਚ ਰੋਜ਼ਾਨਾ ਮਿੱਠੀ ਰੋਟੀ ਦਾ ਪ੍ਰਬੰਧ ਕਰਨਾ, ਸ਼ਹਿਰ ਵਿਚ ਵੱਖ-ਵੱਖ ਥਾਵਾਂ ਉੱਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ, ਵਾਤਾਵਰਨ ਦੀ ਸੁੱਧਤਾ ਲਈ ਟੀ ਗਾਰਡ ਸਮੇਤ ਬੂਟੇ ਲਗਾਉਣ, ਲੋੜਵੰਦਾਂ ਲਈ ਦਵਾਈਆਂ ਦਾ ਪ੍ਰਬੰਧ ਕਰਨਾ ਉਨ੍ਹਾਂ ਦੇ ਸਮਾਜ ਸੇਵੀ ਕੰਮਾਂ ਵਿਚ ਸ਼ਾਮਲ ਹੈ | ਸੰਸਥਾ ਵਲੋਂ 1500 ਤੋਂ ਵੱਧ ਲਗਾਏ ਗਏ ਬੂਟਿਆਂ ਦੀ ਸੰਭਾਲ ਸੀਨੀਅਰ ਮੈਂਬਰ ਸ੍ਰੀ ਰੋਸਣ ਗਰਗ ਕਰ ਰਹੇ ਹਨ | ਇਸ ਮੌਕੇ ਤੇ ਰਵੀ ਗਿਰ ਖੇੜੀ ਵਾਲੇ, ਦੇਵੀ ਸਿੰਗਲਾ, ਡਾ. ਪੰਕਜ ਗੁਪਤਾ, ਸੰਜੇ ਗੁਪਤਾ, ਸੁਰਿੰਦਰ ਗੁਪਤਾ, ਮਨੋਜ ਬਾਂਸਲ, ਅਨਿਲ ਗੋਇਲ, ਗੋਪਾਲ ਦਾਸ ਗੋਇਲ, ਉਦੇਸ਼ ਕੁਮਾਰ, ਪ੍ਰੇਮ ਗਰਗ, ਵਿਕਰਮ ਗੋਇਲ, ਸੰਜੀਵ ਕੁਮਾਰ, ਮਹੰਤ ਪੰਕਜ, ਚਮਕੌਰ ਸਿੰਘ ਹਾਜ਼ਰ ਸਨ |