11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰਾਜ ਪੱਧਰੀ ਵਿਗਿਆਨਕ ਪ੍ਰਦਰਸ਼ਨੀ ਵਿਚ ਸ਼ੇਰਪੁਰ ਸਕੂਲ ਦੀ ਝੰਡੀ <br/>

ਅਜੀਤ ਡੈਸਕ 20-02-2026
ਸ਼ੇਰਪੁਰ, 19 ਫਰਵਰੀ (ਮੇਘ ਰਾਜ ਜੋਸ਼ੀ) - ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ੇਰਪੁਰ ਵਿਖੇ ਰਾਜ ਪੱਧਰੀ ਵਿਗਿਆਨਿਕ ਪ੍ਰਦਰਸ਼ਨੀ ਵਿਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪਿ੍ੰ: ਕੁਲਵਿੰਦਰ ਕੌਰ ਅਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਮੁਖੀ ਨੇ ਦੱਸਿਆ ਕਿ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪਰਿਸ਼ਦ (ਐਸ.ਸੀ.ਆਰ.ਟੀ.) ਪੰਜਾਬ ਵਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਰਾਜ ਪੱਧਰੀ ਵਿਗਿਆਨਿਕ ਪ੍ਰਦਰਸ਼ਨੀ ਮੁਕਾਬਲਾ (ਐਲੀਮੈਂਟਰੀ ਵਿੰਗ) ਸੀਟੀ ਗਰੁੱਪ ਆਫ਼ ਇੰਸਟੀਚਿਊਟ ਜਲੰਧਰ ਵਿਖੇ ਹੋਇਆ | ਜਿਸ ਵਿਚ ਛੇਵੀਂ ਜਮਾਤ ਦੇ ਜਸਪ੍ਰੀਤ ਸਿੰਘ ਨੇ ਗਾਈਡ ਅਧਿਆਪਕ ਸਰਬਜੀਤ ਕੌਰ ਢਿੱਲੋਂ ਸਾਇੰਸ ਮਿਸਟਰੈੱਸ ਦੀ ਅਗਵਾਈ ਹੇਠ ਗਰੀਨ ਐਨਰਜੀ ਥੀਮ ਤਹਿਤ ਤਿਆਰ ਕੀਤੇ ਮਾਡਲ ਨੇ ਇਸ ਪ੍ਰਦਰਸ਼ਨ ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਲੜੀ ਤਹਿਤ ਜੀ ਐਨ ਏ ਫਗਵਾੜਾ (ਸਕੈਂਡਰੀ ਵਿੰਗ) ਮੁਕਾਬਲੇ ਵਿਚ ਜਸਨੂਰ ਸਿੰਘ ਜਮਾਤ ਨੌਵੀਂ ਨੇ ਗਾਈਡ ਅਧਿਆਪਕ ਡਾਕਟਰ ਸ਼ੁਭਨੀਤ ਕੌਰ ਗਰੇਵਾਲ ਸਾਇੰਸ ਮਿਸਟਰੈੱਸ ਦੀ ਅਗਵਾਈ ਵਿਚ ਇਮਰਜਿੰਗ ਟੈਕਨੌਲੋਜੀ ਥੀਮ ਤਹਿਤ ਤੀਜਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਹੀ 52ਵੀਂ ਨੈਸ਼ਨਲ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਦੇ ਜੇਤੂ ਵਿਦਿਆਰਥੀਆਂ ਲਵਪ੍ਰੀਤ ਸਿੰਘ ਜਮਾਤ ਅੱਠਵੀਂ , ਹਰਦੀਪ ਸਿੰਘ ਜਮਾਤ ਦਸਵੀਂ ਅਤੇ ਗਾਇਡ ਅਧਿਆਪਕਾਂ ਸੁਪਿੰਦਰ ਕੌਰ ਸਾਇੰਸ ਮਿਸਟਰੈੱਸ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੁੱਚੇ ਸਟਾਫ਼ ਨੇ ਕੋਮਲਦੀਪ ਕੌਰ ਸਾਇੰਸ ਮਿਸਟਰੈੱਸ, ਸੁਪਿੰਦਰ ਕੌਰ , ਸਰਬਜੀਤ ਕੌਰ , ਸ਼ੁਭਨੀਤ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚਾ ਦਾ ਵਫ਼ਦ ਸਿੱਖਿਆ ਸਕੱਤਰ ਨੰੂ ਮਿਲਿਆ <br/> ਅਗਲੀ ਖ਼ਬਰ ਹਲਕਾ ਧੂਰੀ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸੰਦੀਪ ਘਨੌਰ ਨੇ ਪਾਰਟੀ ਨੂੰ ਅਲਵਿਦਾ ਆਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।