ਦਿੜ੍ਹਬਾ ਮੰਡੀ, 18 ਫ਼ਰਵਰੀ (ਜਸਵੀਰ ਸਿੰਘ ਅÏਜਲਾ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰੋਜੈਕਟ ਸੀ.ਐਮ ਦੀ ਯੋਗਸ਼ਾਲਾ ਹਲਕਾ ਦਿੜ੍ਹਬਾ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਇਸ ਪ੍ਰੋਜੈਕਟ ਵਿਚ ਯੋਗ ਦੀਆਂ ਫ਼ਰੀ ਕਲਾਸਾਂ ਲਾਈਆਂ ਜਾ ਰਹੀਆਂ ਹਨ | ਜਿਸ ਵਿਚ ਸੂਖਸਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ ਜਿਸ ਵਿਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ, ਯੋਗ ਕਰਨ ਨਾਲ ਰਾਜ ਦੇਵੀ, ਸੰਗੀਤਾ ਗੁਪਤਾ, ਰਾਮ ਮੂਰਤੀ, ਪੂਜਾ ਸ਼ਰਮਾ, ਸੀਮਾ ਰਾਣੀ, ਸੰਦੀਪ ਸ਼ਰਮਾ, ਪੁਨੀਤ ਕੌਰ, ਮੋਨਿਕਾ ਅਗਨੀਹੋਤਰੀ, ਡਿੰਪਲ ਆਦਿ ਇਨ੍ਹਾਂ ਦਾ ਸਰਵਾਈਕਲ ਬੈਕ ਪੈਨ, ਚਿੰਤਾ, ਜੋੜਾਂ ਦਾ ਦਰਦ, ਮੋਟਾਪਾ, ਹਾਈ ਲੋ ਬਲੱਡ ਫਰੈਸ਼ਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ | ਸੀ ਐਮ ਦੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾ ਯੋਗ ਕਦਮ ਹੈ, ਜਿਸ ਵਿਚ ਯੋਗ ਇੰਸਟਰਕਟਰ ਅਮਰ ਸਿੰਘ ਮੰਡਵੀ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰ ਰਹੇ ਹਨ ਅਤੇ ਵੱਖ-ਵੱਖ ਥਾਵਾਂ ਤੇ ਰੋਜ਼ਾਨਾ ਯੋਗ ਦੀਆਂ ਕਲਾਸਾਂ ਲਗਾ ਰਹੇ ਹਨ | ਜਿਸ ਨਾਲ ਯੋਗ ਦੇ ਨਿਰਮਤ ਅਭਿਆਸ ਦੇ ਨਾਲ ਨਾਲ ਲੋਕਾਂ ਨੂੰ ਸਵਸਥ ਜੀਵਨ ਜਿਉਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਖਨੌਰੀ, ਸੁਨਾਮ, ਲਹਿਰਾ ਦਿੜ੍ਹਬਾ, ਮੂਨਕ, ਭਵਾਨੀਗੜ੍ਹ ਅਤੇ ਧੂਰੀ ਵਿਚ ਚੱਲ ਰਹੀ ਹੈ |