10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਾਜੇਸ਼ ਪੰਜਗਰਾਈਆਂ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ

ਅਜੀਤ ਡੈਸਕ 30-01-2026
ਸ਼ੇਰਪੁਰ, 29 ਜਨਵਰੀ (ਮੇਘ ਰਾਜ ਜੋਸ਼ੀ)-ਵਾਤਾਵਰਨ ਤੇ ਸਮਾਜ ਸੇਵਾ ਦੇ ਲਈ ਨਵੇਕਲੀਆਂ ਮੁਹਿੰਮਾਂ ਚਲਾਉਣ ਵਾਲੇ ਸਮਾਜ ਸੇਵੀ ਅਤੇ ਸਿਹਤ ਵਿਭਾਗ ਪੰਜਾਬ 'ਚ ਸੇਵਾਵਾਂ ਨਿਭਾ ਰਹੇ ਵਾਤਾਵਰਨ ਪ੍ਰੇਮੀ ਰਜੇਸ਼ ਰਿਖੀ ਪੰਜਗਰਾਈਆਂ ਨੂੰ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਵੱਖ-ਵੱਖ ਵਡਮੁੱਲੀਆਂ ਸੇਵਾਵਾਂ ਬਦਲੇ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਗਮ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਜ਼ਿਲ੍ਹਾ ਪੱਧਰੀ ਐਵਾਰਡ ਦੇ ਨਾਲ ਸਨਮਾਨਿਤ ਕੀਤਾ | ਦੱਸਣਯੋਗ ਹੈ ਕਿ ਸ੍ਰੀ ਰਾਜੇਸ਼ ਰਿਖੀ ਜਿਥੇ ਟੀਮ ਰੌਸ਼ਨੀ ਪ੍ਰਾਜੈਕਟ ਦੇ ਨਾਲ ਝੁੱਗੀਆਂ ਝੌਂਪੜੀਆਂ ਤੇ ਗੱਡੀਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਅੱਖਰ ਗਿਆਨ ਦੇਣ ਦੀ ਸੇਵਾ ਨਿਭਾ ਰਹੇ ਹਨ ਉਥੇ ਹੀ ਉਥੇ ਹੀ ਟੀਮ ਵਲੋਂ ਪੰਜਾਬ ਭਰ 'ਚ ਝੁੱਗੀਆਂ ਝੋਂਪੜੀਆਂ ਵਾਲੇ ਬੱਚਿਆਂ ਤੇ ਇਨ੍ਹਾਂ ਵਿਚ ਵਸਦੀ ਮਾਨਵਤਾ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ਪੰਛੀ ਪਿਆਰੇ ਰਾਹੀਂ ਜਿੱਥੇ ਦਰਜਨ ਦੇ ਕਰੀਬ ਮਿੰਨੀ ਜੰਗਲ ਲਗਾਏ ਜਾ ਚੁੱਕੇ ਹਨ ਉਥੇ ਪੰਛੀਆਂ ਦੇ ਲਈ 10 ਹਜ਼ਾਰ ਤੋਂ ਵੱਧ ਆਲ੍ਹਣੇ ਅਤੇ ਸਵਾ ਲੱਖ ਬੂਟਾ ਲਗਾ ਕੇ ਪਾਲਣ ਦਾ ਕਾਰਜ ਸ਼ੁਰੂ ਕੀਤਾ ਹੋਇਆ ਹੈ | ਉਨ੍ਹਾਂ ਨੂੰ ਇਹ ਸਨਮਾਨ ਮਿਲਣ ਤੇ ਸਮੁੱਚੇ ਹੀ ਵਾਤਾਵਰਨ ਪ੍ਰੇਮੀਆਂ ਮੁਲਾਜ਼ਮਾਂ ਅਤੇ ਸਮਾਜ ਸੇਵੀ ਸੰਸਥਾਵਾਂ 'ਚ ਖ਼ੁਸ਼ੀ ਦੀ ਲਹਿਰ ਹੈ |
ਪਿਛਲੀ ਖ਼ਬਰ ਰਾਜੇਸ਼ ਬਾਂਸਲ ਦਾ ਸਨਮਾਨ ਅਗਲੀ ਖ਼ਬਰ ਐਂਟੀ ਡਰੱਗ ਫੈਡਰੇਸ਼ਨ ਪੰਜਾਬ ਵਲੋਂ ਕੈਂਸਰ ਚੈੱਕਅਪ ਕੈਂਪ-982 ਮਰੀਜ਼ਾਂ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।