10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਵਿਤਾ ਸਕੂਲ ਤੇ 'ਮਾਤ-ਭਾਸ਼ਾ ਦੀ ਹੋਣੀ' ਗੀਤ ਦਾ ਲੋਕ ਅਰਪਣ 1 ਨੂੰ

ਅਜੀਤ ਡੈਸਕ 30-01-2026
ਧੂਰੀ, 29 ਜਨਵਰੀ (ਸੰਜੇ ਲਹਿਰੀ)-ਪੰਜਾਬੀ ਸਾਹਿਤ ਸਭਾ ਧੂਰੀ ਦਾ ਸਾਹਿਤਕ ਸਮਾਗਮ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 1 ਫਰਵਰੀ ਨੂੰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਕੀਤਾ ਜਾਵੇਗਾ, ਜਿਸ 'ਚ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਦੁਆਰਾ ਲਿਖਿਆ ਤੇ ਏ. ਆਈ. ਤਕਨੀਕ ਨਾਲ ਰਿਕਾਰਡ ਕੀਤਾ ਸੱਭਿਆਚਾਰਕ ਗੀਤ 'ਮਾਤ-ਭਾਸ਼ਾ ਦੀ ਹੋਣੀ' ਲੋਕ ਅਰਪਣ ਕੀਤਾ ਜਾਵੇਗਾ | ਇਹ ਗੀਤ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਹੈ, ਜਿਸ 'ਚ ਮਾਤ ਭਾਸ਼ਾ ਪੰਜਾਬੀ ਤੇ ਗੁਰਮੁਖੀ ਲਿਪੀ ਪ੍ਰਤੀ ਪੰਜਾਬੀਆਂ ਦੇ ਹੋ ਰਹੇ ਮੋਹ ਭੰਗ ਬਾਰੇ ਫ਼ਿਕਰਮੰਦੀ ਦੇ ਜ਼ਿਕਰ ਦੇ ਨਾਲ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਸਾਡੀ ਭਾਸ਼ਾ ਨੂੰ ਰੋਜ਼ਗਾਰ ਦੀ ਭਾਸ਼ਾ ਨਾ ਬਣਾਉਣ ਗੱਲ ਕਰਦਿਆਂ ਲੋਕਾਂ ਨੂੰ ਇਕੱਠੇ ਅਤੇ ਸੁਚੇਤ ਕਰਨ ਦਾ ਸੰਕੇਤ ਮਾਤਰ ਜ਼ਿਕਰ ਵੀ ਹੈ ਤਾਂ ਕਿ ਜਨ ਸਮੂਹ ਦੇ ਸਹਿਯੋਗ ਨਾਲ ਮੌਜੂਦਾ ਸਰਕਾਰਾਂ ਨੂੰ ਸਮੇਂ ਸਮੇਂ 'ਤੇ ਬਣਾਏ ਭਾਸ਼ਾ ਕਾਨੂੰਨਾਂ ਨੂੰ ਅਮਲੀ ਰੂਪ ਦੇਣ ਲਈ ਮਜਬੂਰ ਕੀਤਾ ਜਾ ਸਕੇ | ਇਸ ਤੋਂ ਇਲਾਵਾ ਜਨਵਰੀ ਮਹੀਨੇ ਤੋਂ ਸ਼ੁਰੂ ਕੀਤੇ ਗਏ 'ਕਵਿਤਾ ਸਕੂਲ' ਦੇ ਪਿਛਲੇ ਪਾਠ ਦੀ ਦੁਹਰਾਈ ਅਤੇ ਅਗਲਾ ਪਾਠ ਪੜ੍ਹਾ ਕੇ ਨਵਾਂ ਤਰਹ ਮਿਸ਼ਰਾ ਵੀ ਦਿੱਤਾ ਜਾਵੇਗਾ | ਇਸ ਕਾਰਜ ਲਈ ਕਵਿਤਾ ਸਕੂਲ ਦੇ ਅਧਿਆਪਕ, ਛੰਦ ਸ਼ਾਸਤਰ ਵਿਦਵਾਨ ਤੇ ਸਿੱਖਿਆ ਸ਼ਾਸਤਰੀ ਸ. ਜੰਗ ਸਿੰਘ ਫੱਟੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਨੇ ਦੱਸਿਆ ਕਿ ਅਖੀਰ 'ਚ ਬਸੰਤ ਰੁੱਤ ਅਤੇ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਕਰਨ ਦੇ ਨਾਲ-ਨਾਲ ਫਰਵਰੀ ਮਹੀਨੇ ਵਿਚ ਜਨਮੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ |
ਪਿਛਲੀ ਖ਼ਬਰ ਐਂਟੀ ਡਰੱਗ ਫੈਡਰੇਸ਼ਨ ਪੰਜਾਬ ਵਲੋਂ ਕੈਂਸਰ ਚੈੱਕਅਪ ਕੈਂਪ-982 ਮਰੀਜ਼ਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਦੀ ਨੂੰਹ ਦੀ ਮੌਤ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।