03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅਧਿਆਪਕ ਟਰੇਨਿੰਗ ਪ੍ਰੋਗਰਾਮ ਆਯੋਜਿਤ <br/>

ਅਜੀਤ ਡੈਸਕ 29-01-2026
ਸੰਗਰੂਰ, 28 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਅਨੁਭਵਾਤਮਕ ਸਿੱਖਿਆ ਅਤੇ ਰਚਨਾਤਮਿਕ ਅਧਿਆਪਨ ਵਿਧੀਆਂ ਵਿਸ਼ੇ 'ਤੇ ਇੱਕ ਅਧਿਆਪਕ ਟਰੇਨਿੰਗ ਪ੍ਰੋਗਰਾਮ ਲਿਟਲ ਫਲਾਵਰ ਕਾਨਵੈਂਟ ਸਕੂਲ, ਸੰਗਰੂਰ ਵਿਚ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ | ਇਸ ਵਰਕਸ਼ਾਪ ਦੀ ਅਗਵਾਈ ਸ਼੍ਰੀਮਤੀ ਡਾ. ਕਨਿਕਾ ਸਚਦੇਵਾ, ਪਿ੍ੰਸੀਪਲ ਜੀ.ਐਮ.ਟੀ ਪਬਲਿਕ ਸਕੂਲ, ਲੁਧਿਆਣਾ ਅਤੇ ਸੀ.ਬੀ.ਐਸ.ਈ ਦੀ ਮਾਹਿਰ ਮਾਰਗਦਰਸ਼ਕ ਵਲੋਂ ਕੀਤੀ ਗਈ | ਇਹ ਜਾਣਕਾਰੀ ਭਰਪੂਰ ਅਤੇ ਅਧਿਆਪਕਾਂ ਨੂੰ ਸਮਰੱਥ ਬਣਾਉਣ ਵਾਲਾ ਪਰਸਪਰ ਸੰਵਾਦ ਭਰਿਆ ਸੈਸ਼ਨ ਇੱਕ ਸਕਾਰਾਤਮਿਕ ਸੁਨੇਹੇ ਨਾਲ ਸਮਾਪਤ ਹੋਇਆ, ਜਿਸ ਦੌਰਾਨ ਭਾਗੀਦਾਰਾਂ ਵਲੋਂ ਵਰਕਸ਼ਾਪ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ | ਵਰਕਸ਼ਾਪ ਦੀ ਸਮਾਪਤੀ ਸ਼੍ਰੀਮਤੀ ਜਗਪ੍ਰੀਤ ਕੌਰ ਵਲੋਂ ਧੰਨਵਾਦ ਪ੍ਰਸਤਾਵ ਨਾਲ ਕੀਤੀ ਗਈ | ਇਸ ਮੌਕੇ 'ਤੇ ਫਾਦਰ ਲਾਰੈਂਸ ਬੈਨੇਡਿਕਟ, ਸਕੂਲ ਮੈਨੇਜਰ, ਅਤੇ ਸਤਿਕਾਰਯੋਗ ਸਿਸਟਰ ਮੇਰੀ ਲਵਨਿਆ, ਸਕੂਲ ਪਿ੍ੰਸੀਪਲ, ਦੀ ਹਾਜ਼ਰੀ ਨੇ ਇਸ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਬਣਾਇਆ |

ਪਿਛਲੀ ਖ਼ਬਰ ਸਾਹਿਤ ਸਭਾ ਧੂਰੀ ਵਲੋਂ ਤਰਲੋਚਨ ਸ਼ਾਇਰ ਤੇ ਮੁਖ਼ਤਿਆਰ ਸਿੰਘ ਕਹਾਣੀਕਾਰ ਦਾ ਰੂ ਬਰੂ ਸਮਾਗਮ <br/> ਅਗਲੀ ਖ਼ਬਰ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।