29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤੀਰਅੰਦਾਜ਼ੀ 'ਚ ਰਾਸ਼ਟਰੀ ਪੱਧਰ 'ਤੇ ਮੈਡਲ ਜੇਤੂ ਵਿਦਿਆਰਥਣਾਂ ਦਾ ਭਰਵਾਂ ਸਵਾਗਤ <br/>

ਅਜੀਤ ਡੈਸਕ 23-01-2026
ਦਿੜ੍ਹਬਾ ਮੰਡੀ, 22 ਜਨਵਰੀ (ਹਰਬੰਸ ਸਿੰਘ ਛਾਜਲੀ) - ਜੀ.ਸੀ.ਐਮ. ਕਾਨਵੈਂਟ ਸਕੂਲ ਕੜਿਆਲ (ਦਿੜ੍ਹਬਾ) ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਤੀਰਅੰਦਾਜ਼ੀ 'ਚ ਮੈਡਲ ਪ੍ਰਾਪਤ ਕਰ ਕੇ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਹੇਮ ਰਾਜ, ਡਾਇਰੈਕਟਰ ਨੀਰਜ ਬਾਂਸਲ ਅਤੇ ਪਿ੍ੰਸੀਪਲ ਪੂਨਮ ਸਿੰਗਲਾ ਨੇ ਦੱਸਿਆ ਕਿ ਤੀਰਅੰਦਾਜ਼ੀ ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਮਨੀਪੁਰ ਵਿਖੇ ਹੋਏ | ਜਿਸ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਐਸ. ਜੀ. ਐਸ. ਐਫ. ਵਲੋਂ ਕਰਵਾਈਆਂ ਖੇਡਾਂ ਵਿਚ ਵਿਦਿਆਰਥਣ ਅਪਸਰਾ ਅਤੇ ਓਜਸਵੀ ਗਰਗ ਨੇ ਰਾਸ਼ਟਰੀ ਪੱਧਰ 'ਤੇ ਕਾਂਸੀ ਮੈਡਲ ਪ੍ਰਾਪਤ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਕਿਹਾ ਕਿ ਸਕੂਲ ਵਲੋਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ | ਵਿਦਿਆਰਥੀਆਂ ਹਰੇਕ ਖੇਤਰ 'ਚ ਮੱਲਾਂ ਮਾਰ ਰਹੇ ਹਨ | ਤੀਰਅੰਦਾਜ਼ੀ 'ਚ ਮੈਡਲ ਜਿੱਤ ਕੇ ਆਉਣ 'ਤੇ ਸ਼ਹਿਰ 'ਚ ਰੈਲੀ ਕੱਢੀ ਗਈ | ਖੇਡ ਪ੍ਰੇਮੀਆਂ ਨੇ ਭਰਵਾਂ ਸਵਾਗਤ ਕੀਤਾ | ਕੋਚ ਕਮਲਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥਣਾਂ ਨੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਆਉਣ ਵਾਲੇ ਸਮੇਂ ਵਿਚ ਹੋਰ ਵੀ ਚੰਗਾ ਪ੍ਰਦਰਸ਼ਨ ਹੋਵੇਗਾ |

ਪਿਛਲੀ ਖ਼ਬਰ ਸਰਪੰਚ ਵੀਰਇੰਦਰ ਮੰਨਵੀ ਨੂੰ ਸਦਮਾ, ਪਿਤਾ ਦਾ ਦਿਹਾਂਤ <br/> ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਨੇ ਮਜ਼ਦੂਰ ਦੇ ਘਰ ਦੀ ਨਹੀਂ ਹੋਣ ਦਿੱਤੀ ਕੁਰਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।