29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿਚ ਮੰਡਵੀ ਰੋਡ ਵਾਲੀ ਸੜਕ ਦਾ ਕੰਮ ਸ਼ੁਰੂ <br/>

ਅਜੀਤ ਡੈਸਕ 23-01-2026
ਖਨੌਰੀ, 22 ਜਨਵਰੀ (ਬਲਵਿੰਦਰ ਸਿੰਘ ਥਿੰਦ) - ਪਿਛਲੇ ਲੰਬੇ ਸਮੇਂ ਤੋਂ ਖਨੌਰੀ ਤੋਂ ਮੰਡਵੀ ਰੋਡ ਵਾਲੀ ਸੜਕ ਜੋ ਕਿ ਭਾਖੜਾ ਮੋੜ ਟਰੱਕ ਯੂਨੀਅਨ ਖਨੌਰੀ ਤੋਂ ਲੈ ਕੇ ਮਹਾਂਵੀਰ ਮੰਦਿਰ ਵਾਲੀ ਗਲੀ ਤੱਕ ਹੈ, ਦਾ ਕੰਮ ਸ਼ੁਰੂ ਹੋਣ 'ਤੇ ਖਨੌਰੀ ਵਾਸੀਆਂ ਸਮੇਤ ਬਨਾਰਸੀ, ਬੋਪੁਰ, ਅਨਦਾਣਾ, ਖਨੌਰੀ ਖੁਰਦ, ਚੱਠਾ ਗੋਬਿੰਦਪੁਰਾ, ਭੁੱਲਣ ਸਮੇਤ ਕਰੀਬ ਇੱਕ ਦਰਜਨ ਪਿੰਡਾਂ ਦੇ ਲੋਕਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ ਕਿਉਂ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਸਮੇਤ ਸਥਾਨਕ ਲੋਕਾਂ ਨੂੰ ਨਿੱਤ ਪ੍ਰਤੀ ਦਿਨ ਇਸੇ ਸੜਕ ਤੋਂ ਗੁਜ਼ਰਨਾ ਪੈਂਦਾ ਸੀ ਤੇ ਇਸ ਸੜਕ ਦੇ ਬੁਰੀ ਤਰ੍ਹਾਂ ਨਾਲ ਟੁੱਟੇ ਹੋਣ ਕਰਕੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਆ ਰਹੀ ਸੀ | ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਖਨੌਰੀ ਤੋਂ ਮੰਡਵੀ ਨੂੰ ਜਾਣ ਵਾਲੀ ਭਾਖੜਾ ਨਹਿਰ ਹੈੱਡ ਤੱਕ ਵਾਲੀ ਸੜਕ ਦਾ ਬਹੁਤ ਹੀ ਬੁਰਾ ਹਾਲ ਸੀ ਤੇ ਖ਼ਾਸ ਕਰਕੇ ਟਰੱਕ ਯੂਨੀਅਨ ਅਤੇ ਪੁਲਿਸ ਥਾਣਾ ਖਨੌਰੀ ਦੇ ਅੱਗੇ ਤਾਂ ਬਹੁਤ ਹੀ ਬੁਰਾ ਹਾਲ ਸੀ ਤੇ ਇੱਥੇ ਪਏ ਵੱਡੇ ਵੱਡੇ ਅਤੇ ਡੂੰਘੇ ਖੱਡਿਆਂ ਕਰਕੇ ਬਰਸਾਤਾਂ ਦੇ ਦਿਨ ਵਿਚ ਭਾਰੀ ਪਾਣੀ ਖੜ ਜਾਣ ਕਰਕੇ ਚਿਕੜੀ ਹੋਣ ਕਰਕੇ ਇਹ ਰਸਤਾ ਤਕਰੀਬਨ ਬੰਦ ਜ਼ਿਆ ਹੋ ਜਾਂਦਾ ਸੀ ਤੇ ਇੱਥੋਂ ਪੈਦਲ ਲੰਘਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਸੀ | ਤਕਰੀਬਨ ਦੋ ਦਰਜਨ ਪਿੰਡਾਂ ਦੇ ਲੋਕਾਂ ਨੂੰ ਰੋਜ਼ਮਰਾ ਦੇ ਕੰਮਾਂ ਕਾਰਾਂ ਲਈ ਵੀ ਖਨੌਰੀ ਸ਼ਹਿਰ ਆਉਣ ਜਾਣ ਕਰਕੇ ਇਸ ਟੁੱਟੀ ਸੜਕ ਤੋਂ ਭਾਰੀ ਪ੍ਰੇਸ਼ਾਨੀ ਆ ਰਹੀ ਸੀ | ਇਸ ਸੜਕ ਨੂੰ ਬਣਾਏ ਜਾਣ ਦਾ ਕੰਮ ਸ਼ੁਰੂ ਕਰਵਾਉਣ ਪ੍ਰਤੀ ਆਪ ਦੇ ਸੀਨੀਅਰ ਆਗੂ ਵਿਸ਼ਾਲ ਕਾਂਸਲ, ਹਲਕਾ ਕੋਆਰਡੀਨੇਟਰ ਸੰਜੇ ਸਿੰਗਲਾ, ਟਰੱਕ ਮਾਰਕੀਟ ਖਨੌਰੀ ਦੇ ਪ੍ਰਧਾਨ ਰੋਮੀ ਗੋਇਲ, ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਬੀਰਭਾਨ ਕਾਂਸਲ ਆਦਿ ਨੇ ਇਸ ਪ੍ਰਤੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਲੋਂ ਲਗਾਤਾਰ ਹੀ ਸਮੁੱਚੇ ਹਲਕੇ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਜੋ ਫ਼ੈਸਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ ਅਤੇ ਆਉਂਦੇ ਸਮੇਂ ਵਿਚ ਖਨੌਰੀ ਸਮੇਤ ਸਮੁੱਚੇ ਹਲਕਾ ਲਹਿਰਾ ਵਿਕਾਸ ਕਾਰਜਾਂ ਪ੍ਰਤੀ ਮੋਹਰੀ ਹਲਕਿਆਂ ਵਿਚੋਂ ਗਿਣਿਆ ਜਾਵੇਗਾ |

ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਨੇ ਮਜ਼ਦੂਰ ਦੇ ਘਰ ਦੀ ਨਹੀਂ ਹੋਣ ਦਿੱਤੀ ਕੁਰਕੀ <br/> ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਅਕਾਲੀ ਦਲ ਬਾਦਲ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।