ਕਿਸਾਨਾਂ ਦੀ ਸਾਰ ਨਹੀਂ ਲੈ ਰਹੀ ਪੰਜਾਬ ਸਰਕਾਰ-ਐਡਵੋਕੇਟ ਧਰਮਪਾਲ ਸਿੰਘ ਡੀ.ਪੀ.
ਕਿਹਾ, ਝੋਨੇ ਦੀ ਖਰੀਦ ਅਤੇ ਚੁਕਾਈ ਵਿਚ ਤੇਜ਼ੀ ਲਿਆਵੇ ਸਰਕਾਰ
ਬਾਘਾ ਪੁਰਾਣਾ, 16 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਬੈਠੇ ਕਿਸਾਨਾਂ ਦੇ ਚਿਹਰਿਆਂ ’ਤੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਤੇ ਉਪਰੋਂ ਖਰੀਦ ਕੀਤੇ ਹੋਏ ਝੋਨੇ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਚਿੰਤਾ ਸਾਫ ਨਜ਼ਰ ਆ ਰਹੀ ਹੈ ਕਿਉਂਕਿ ਇਕ ਝੋਨਾ ਨਹੀਂ ਵਿਕ ਰਿਹਾ ਤੇ ਉਪਰੋਂ ਮੰਡੀਆਂ ਵਿਚ ਝੋਨਾ ਲਾਹੁਣ ਲਈ ਥਾਂ ਨਹੀਂ ਮਿਲ ਰਹੀ| ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਫੋਕੀ ਵਾਹ ਵਾਹ ਤੋਂ ਸਿਵਾਏ ਕੋਈ ਚਿੰਤਾ ਨਹੀਂ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਧਰਮਪਾਲ ਸਿੰਘ ਡੀ. ਪੀ.
ਸ
ਸਨਿਚਰਵਾਰ, 1 ਅਗਸਤ, 2026
17-11-2026
ਬਾਘਾ ਪੁਰਾਣਾ, 16 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਬੈਠੇ ਕਿਸਾਨਾਂ ਦੇ ਚਿਹਰਿਆਂ ’ਤੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਤੇ ਉਪਰੋਂ ਖਰੀਦ ਕੀਤੇ ਹੋਏ ਝੋਨੇ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਚਿੰਤਾ ਸਾਫ ਨਜ਼ਰ ਆ ਰਹੀ ਹੈ ਕਿਉਂਕਿ ਇਕ ਝੋਨਾ ਨਹੀਂ ਵਿਕ ਰਿਹਾ ਤੇ ਉਪਰੋਂ ਮੰਡੀਆਂ ਵਿਚ ਝੋਨਾ ਲਾਹੁਣ ਲਈ ਥਾਂ ਨਹੀਂ ਮਿਲ ਰਹੀ| ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਫੋਕੀ ਵਾਹ ਵਾਹ ਤੋਂ ਸਿਵਾਏ ਕੋਈ ਚਿੰਤਾ ਨਹੀਂ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ ਨੇ ਕੀਤਾ| ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਪਹਿਲਾਂ ਹੀ ਖਰੀਦ ਰਫਤਾਰ ਬਹੁਤ ਸੁਸਤ ਸੀ ਪਰ ਹੁਣ ਸਰਕਾਰੀ ਖਰੀਦ ਬਿਲਕੁਲ ਨਾ ਹੋਣ ਕਾਰਨ ਮੰਡੀਆਂ ’ਚ ਝੋਨੇ ਦੇ ਢੇਰ ਹੀ ਢੇਰ ਨਜ਼ਰ ਆ ਰਹੇ ਹਨ ਤੇ ਚੁਕਾਈ ਨਾ ਮਾਤਰ ਹੋਣ ਕਰਕੇ ਚਾਰੇ ਪਾਸੇ ਬੋਰੀਆਂ ਦੇ ਅੰਬਾਰ ਲੱਗੇ ਦਿਸ ਰਹੇ ਹਨ, ਜਿਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਕਿਉਂਕਿ ਨ ਾ ਤਾਂ ਝੋਨਾ ਲਾਹੁਣ ਨੂੰ ਥਾਂ ਮਿਲ ਰਹੀ ਹੈ ਉਪਰੋਂ ਝੋਨੇ ਦੀ ਰਾਖੀ ਕਰਨ ਵਿਚ ਵੀ ਦਿੱਕਤ ਆ ਰਹੀ ਹੈ| ਉਨ੍ਹਾਂ ਦੱਸਿਆ ਕਿ ਦਸ ਦਿਨਾਂ ਤੋਂ ਵੱਧ ਸਮੇਂ ਤੋਂ ਮੰਡੀਆਂ ’ਚ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਖਰੀਦ ਨਾ ਹੋਣਾ ਤਾਂ ਦੂਰ ਦੀ ਗੱਲ ਸਰਕਾਰ ਦਾ ਕੋਈ ਨੁਮਾਇੰਦਾ ਸਾਰ ਤੱਕ ਨਹੀਂ ਲੈਣ ਆ ਰਿਹਾ ਜਦੋਂ ਕਿ ਖਰੀਦ ਦੇ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਹਨ| ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ ਨੇ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦਾਣਾ ਮੰਡੀਆਂ ’ਚ ਝੋਨੇ ਦੀ ਖਰੀਦ ਅਤੇ ਝੋਨੇ ਦੀ ਚੁਕਾਈ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ|