17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਨਗਰ ਨਿਗਮ ਦੇ ਡਿਪਟੀ ਮੇਅਰ ਗੌਰਵ ਗਰਗ ਨੇ ਸ਼ਰਧਾਲੂਆਂ ਦੇ ਜਥੇ ਨੂੰ ਕੀਤਾ ਰਵਾਨਾ

ਮੋਗਾ, 16 ਨਵੰਬਰ (ਸੁਰਿੰਦਰਪਾਲ ਸਿੰਘ)-ਮਹਾਂਕਾਲ ਦੀ ਨਗਰੀ ਉਜੈਨ ਅਤੇ ਸ੍ਰੀ ਓਂਕਾਰੇਸ਼ਵਰ ਜੋਤੀਰਲਿੰਗ ਦੇ ਦਰਸ਼ਨਾਂ ਲਈ ਮੋਗਾ ਤੋਂ ਸ਼ਰਧਾਲੂਆਂ ਦਾ ਇਕ ਵਿਸ਼ੇਸ਼ ਜਥਾ ਅੱਜ ਰੇਲ ਮਾਰਗ ਰਾਹੀਂ ਰਵਾਨਾ ਹੋਇਆ। ਅੱਜ ਤੋਂ 20 ਨਵੰਬਰ ਤੱਕ ਚੱਲਣ ਵਾਲੀ ਇਸ ਪੰਜ ਰੋਜ਼ਾ ਧਾਰਮਿਕ ਯਾਤਰਾ ਨੂੰ ਨਗਰ ਨਿਗਮ ਦੇ ਡਿਪਟੀ ਮੇਅਰ ਗੌਰਵ ਗਰਗ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਅਜੀਤ ਡੈਸਕ 17-11-2026
ਮੋਗਾ, 16 ਨਵੰਬਰ (ਸੁਰਿੰਦਰਪਾਲ ਸਿੰਘ)-ਮਹਾਂਕਾਲ ਦੀ ਨਗਰੀ ਉਜੈਨ ਅਤੇ ਸ੍ਰੀ ਓਂਕਾਰੇਸ਼ਵਰ ਜੋਤੀਰਲਿੰਗ ਦੇ ਦਰਸ਼ਨਾਂ ਲਈ ਮੋਗਾ ਤੋਂ ਸ਼ਰਧਾਲੂਆਂ ਦਾ ਇਕ ਵਿਸ਼ੇਸ਼ ਜਥਾ ਅੱਜ ਰੇਲ ਮਾਰਗ ਰਾਹੀਂ ਰਵਾਨਾ ਹੋਇਆ। ਅੱਜ ਤੋਂ 20 ਨਵੰਬਰ ਤੱਕ ਚੱਲਣ ਵਾਲੀ ਇਸ ਪੰਜ ਰੋਜ਼ਾ ਧਾਰਮਿਕ ਯਾਤਰਾ ਨੂੰ ਨਗਰ ਨਿਗਮ ਦੇ ਡਿਪਟੀ ਮੇਅਰ ਗੌਰਵ ਗਰਗ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਮਹਾਕਾਲੇਸ਼ਵਰ ਜੋਤੀਰਲਿੰਗ, ਹਰਸਿੱਧੀ ਮਾਤਾ ਮੰਦਰ, ਕਾਲ ਭੈਰਵ ਮੰਦਰ, ਸ੍ਰੀ ਓਂਕਾਰੇਸ਼ਵਰ ਜੋਤੀਰਲਿੰਗ, ਮਮਤਾ ਮੰਦਰ ਅਤੇ ਪਵਿੱਤਰ ਨਰਮਦਾ ਆਰਤੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰਨਗੇ। ਯਾਤਰਾ ਦੇ ਪ੍ਰਬੰਧਕ ਸੌਰਵ ਗੋਇਲ ਅਤੇ ਸ਼ਿਵ ਟੰਡਨ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਠਹਿਰਨ ਲਈ ਵਾਤਾਅਨੁਕੂਲਿਤ ਹੋਟਲ, ਸਥਾਨਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਾਤਾਅਨੁਕੂਲਿਤ ਵਾਹਨਾਂ ਅਤੇ ਸ਼ੁੱਧ ਸ਼ਾਕਾਹਾਰੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੇ ਸ਼ਰਧਾਲੂ 20 ਨਵੰਬਰ ਨੂੰ ਦਰਸ਼ਨਾਂ ਉਪਰੰਤ ਵਾਪਸ ਮੋਗਾ ਪਰਤਣਗੇ। ਇਸ ਪਵਿੱਤਰ ਯਾਤਰਾ ‘ਤੇ ਰਵਾਨਾ ਹੋਣ ਵਾਲੇ ਸ਼ਰਧਾਲੂਆਂ ਵਿਚ ਡਿਪਟੀ ਮੇਅਰ ਗੌਰਵ ਗਰਗ, ਸੁਸ਼ੀਲ ਮਿੱਢਾ, ਸਨੀ ਗੋਇਲ, ਗਗਨ ਗਾਬਾ, ਮਨੀਸ਼ ਗੋਇਲ, ਰਾਕੇਸ਼ ਸਿਤਾਰਾ, ਮਨਪ੍ਰੀਤ, ਅਮਨਪ੍ਰੀਤ, ਪਰਾਗ, ਘਮਨ, ਲਵਪ੍ਰੀਤ, ਮੀਨੂ ਬਾਲਾ, ਰਾਜੇਸ਼ ਕਾਂਸਲ, ਮੀਨਾਕਸ਼ੀ ਕਾਂਸਲ, ਪ੍ਰੇਮ ਜਿੰਦਲ, ਕ੍ਰਿਸ਼ ਤਾਇਲ, ਗੌਰਵ ਗੋਇਲ, ਸਤਪਾਲ ਅਰੋੜਾ, ਜੋਤੀ ਸੁਖੰਦ, ਪ੍ਰਤਿਭਾ ਮਹੇਸ਼ਵਰੀ, ਤਨੀਸ਼ਾ ਗੋਇਲ, ਗਗਨ ਨੋਰੀਆ, ਨਰੇਸ਼, ਸ਼ਿਵ ਟੰਡਨ, ਮਦਨ ਸ਼ਰਮਾ, ਗਮਨ ਕਾਂਸਲ ਅਤੇ ਡਾ. ਜੋਗਿੰਦਰ ਸਿੰਘ ਮੱਲਾ ਸਮੇਤ ਹੋਰ ਸ਼ਰਧਾਲੂ ਸ਼ਾਮਿਲ ਸਨ।
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਅਗਲੀ ਖ਼ਬਰ 30 ਨਵੰਬਰ ਤੱਕ ਲੋਕ ਘਰ ਬੈਠੇ ਆਨਲਾਈਨ ਦਰਜ ਕਰਵਾ ਸਕਣਗੇ ਆਪਣੇ ਘਰ ਅਤੇ ਪਰਿਵਾਰ ਸੰਬੰਧੀ ਵੇਰਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।