17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਲੈਕਚਰਾਰ ਅਨੂਪ ਕੌਰ ਨੂੰ ਸੇਵਾ ਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ

ਮੋਗਾ, 16 ਨਵੰਬਰ (ਜਸਪਾਲ ਸਿੰਘ ਬੱਬੀ)- ਲੈਕਚਰਾਰ ਅਨੂਪ ਕੌਰ ਧਰਮ-ਪਤਨੀ ਗੁਰਜੀਤ ਸਿੰਘ ਵਾਸੀ ਮੋਗਾ ਨੂੰ ਕਰੀਬ 28 ਸਾਲ ਵਿੱਦਿਅਕ ਸੇਵਾਵਾਂ ਦੇਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਜ਼ਿਲ੍ਹਾ ਮੋਗਾ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਕੌਰ, ਗੁਰਜੀਤ ਸਿੰਘ, ਮਨਦੀਪ ਕੌਰ ਪ੍ਰਿੰਸੀਪਲ, ਲੈਕਚਰਾਰ ਤੇਜਵੰਤ ਸਿੰਘ ਸੰਧੂ, ਬਲਜਿੰਦਰ ਕੌਰ, ਦੁਪਿੰਦਰ ਸਿੰਘ, ਸਿਮਰਨ ਕੌਰ, ਦਵਿੰਦਰ ਕੌਰ, ਗੋਬਿੰਦ ਰਾਏ ਨੇ ਦੱਸਿਆ ਕਿ ਲੈਕਚਰਾਰ ਅਨੂਪ ਕੌਰ ਨੇ ਜੁਲਾਈ 1998 ਨੂੰ ਬਤੌਰ ਸਮਾਜਿਕ ਸਿੱਖਿਆ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ (ਜ਼ਿਲ੍ਹਾ ਮੋਗਾ) ਤੋਂ ਆਪਣੇ ਅਧਿਆਪਨ ਸਫ਼ਰ ਦਾ ਆਗਾਜ਼ ਕੀਤਾ, 1999 ਵਿਚ ਸਰਕਾਰੀ ਹਾਈ ਸਕੂਲ, ਕੋਠੀ ਮੱਲ੍ਹੀਆਂ ਵਾਲਾ ਅਤੇ 2010 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿਖੇ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕੀਤਾ।

ਲੈਕਚਰਾਰ ਅਨੂਪ ਕੌਰ ਨੂੰ ਸੇਵਾ ਮੁਕਤੀ ’ਤੇ ਵਿਦਾਇਗੀ ਪਾਰਟੀ ਮੌਕੇ ਸਨਮਾਨਿਤ ਕਰਦੇ ਸਰਕਾਰੀ ਸਕੂਲ ਮਹਿਰੋਂ ਦੇ ਪ੍ਰਿੰਸੀਪਲ ਭੁਪਿੰਦਰ ਕੌਰ, ਗੁਰਜੀਤ ਸਿੰਘ, ਸਟਾਫ਼ ਤੇ ਰਿਸ਼ਤੇਦਾਰ। ਤਸਵੀਰ : ਜਸਪਾਲ ਸਿੰਘ ਬੱਬੀ 17-11-2026
ਮੋਗਾ, 16 ਨਵੰਬਰ (ਜਸਪਾਲ ਸਿੰਘ ਬੱਬੀ)- ਲੈਕਚਰਾਰ ਅਨੂਪ ਕੌਰ ਧਰਮ-ਪਤਨੀ ਗੁਰਜੀਤ ਸਿੰਘ ਵਾਸੀ ਮੋਗਾ ਨੂੰ ਕਰੀਬ 28 ਸਾਲ ਵਿੱਦਿਅਕ ਸੇਵਾਵਾਂ ਦੇਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਜ਼ਿਲ੍ਹਾ ਮੋਗਾ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਕੌਰ, ਗੁਰਜੀਤ ਸਿੰਘ, ਮਨਦੀਪ ਕੌਰ ਪ੍ਰਿੰਸੀਪਲ, ਲੈਕਚਰਾਰ ਤੇਜਵੰਤ ਸਿੰਘ ਸੰਧੂ, ਬਲਜਿੰਦਰ ਕੌਰ, ਦੁਪਿੰਦਰ ਸਿੰਘ, ਸਿਮਰਨ ਕੌਰ, ਦਵਿੰਦਰ ਕੌਰ, ਗੋਬਿੰਦ ਰਾਏ ਨੇ ਦੱਸਿਆ ਕਿ ਲੈਕਚਰਾਰ ਅਨੂਪ ਕੌਰ ਨੇ ਜੁਲਾਈ 1998 ਨੂੰ ਬਤੌਰ ਸਮਾਜਿਕ ਸਿੱਖਿਆ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ (ਜ਼ਿਲ੍ਹਾ ਮੋਗਾ) ਤੋਂ ਆਪਣੇ ਅਧਿਆਪਨ ਸਫ਼ਰ ਦਾ ਆਗਾਜ਼ ਕੀਤਾ, 1999 ਵਿਚ ਸਰਕਾਰੀ ਹਾਈ ਸਕੂਲ, ਕੋਠੀ ਮੱਲ੍ਹੀਆਂ ਵਾਲਾ ਅਤੇ 2010 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿਖੇ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕੀਤਾ। ਅਕਤੂਬਰ 2024 ਵਿਚ ਬਤੌਰ ਲੈਕਚਰਾਰ ਪੋਲੀਟੀਕਲ ਸਾਇੰਸ ਤਰੱਕੀ ਮਿਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਵਿਖੇ ਸੇਵਾ ਸੰਭਾਲੀ ਅਤੇ ਬੇਦਾਗ਼ ਅਤੇ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾ-ਮੁਕਤ ਹੋਏ। ਗੁਰਜੀਤ ਸਿੰਘ ਦੱਸਿਆ ਕਿ ਅਨੂਪ ਕੌਰ ਦਾ ਜਨਮ 16 ਜੂਨ 1968 ਨੂੰ ਇਤਿਹਾਸਕ ਨਗਰੀ ਫ਼ਰੀਦਕੋਟ ਵਿਖੇ ਪਿਤਾ ਹਰਫੂਲ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਗ੍ਰਹਿ ਵਿਖੇ ਹੋਇਆ। ਬਰਜਿੰਦਰਾ ਕਾਲਜ, ਫ਼ਰੀਦਕੋਟ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਆਪਣੀ ਮਿਹਨਤ ਅਤੇ ਲਗਨ ਸਦਕਾ 1991 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਈਵੇਟ ਤੌਰ ‘ਤੇ ਪੁਲਿਟੀਕਲ ਸਾਇੰਸ ਵਿਸ਼ੇ ਵਿਚ ਐਮ.ਏ. ਕੀਤੀ ਅਤੇ ਫ਼ਰੀਦਕੋਟ ਤੋਂ ਬੀ.ਐੱਡ. ਦੀ ਡਿਗਰੀ ਪ੍ਰਾਪਤ ਕੀਤੀ, ਆਪ ਦਾ ਸ਼ੁੱਭ ਵਿਆਹ ਉੱਘੇ ਬਿਜ਼ਨਸਮੈਨ ਗੁਰਜੀਤ ਸਿੰਘ ਸਿਮਰਨ ਕਨਫੈਕਸ਼ਨਰੀ ਵਾਲੇ ਵਾਸੀ ਮੋਗਾ ਨਾਲ ਹੋਇਆ, ਆਪ ਦੀ ਬੇਟੀ ਸਿਮਰਨ ਕੌਰ ਅਤੇ ਬੇਟੇ ਦੁਪਿੰਦਰ ਸਿੰਘ ਨੇ ਜਨਮ ਲਿਆ। ਆਪ ਦੀ ਯੋਗ ਅਗਵਾਈ ਤੇ ਉੱਚ ਸੰਸਕਾਰਾਂ ਸਦਕਾ ਬੇਟੀ ਸਿਮਰਨ ਕੌਰ ਆਪਣੇ ਪਤੀ ਜਪਨਦੀਪ ਸਿੰਘ (ਰਿਐਲਟਰ ਅਤੇ ਬਿਜ਼ਨਸਮੈਨ) ਨਾਲ ਪਰਿਵਾਰ ਸਮੇਤ ਕੈਨੇਡਾ ਵਿਚ ਵਸੇ ਹੋਏ ਹਨ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਸਟਾਫ਼ ਤੇ ਰਿਸ਼ਤੇਦਾਰਾਂ ਨੇ ਯਾਦਗਾਰੀ ਚਿੰਨ੍ਹ ਭੇਟ ਕੀਤੇ। ਮਮਤਾ ਕੌਸ਼ਲ ਨੇ ਮਾਣ ਪੱਤਰ ਪੜ੍ਹਿਆ। ਸਟੇਜ ਦੀ ਕਾਰਵਾਈ ਦਵਿੰਦਰ ਕੌਰ ਨੇ ਚਲਾਈ। ਇਸ ਮੌਕੇ ਅਨੂਪ ਕੌਰ, ਗੁਰਜੀਤ ਸਿੰਘ, ਸਿਮਰਨ ਕੌਰ, ਜਪਨਦੀਪ ਸਿੰਘ, ਦਪਿੰਦਰ ਸਿੰਘ, ਸਰਬਜੀਤ ਸਿੰਘ, ਗੁਰਮੀਤ ਕੌਰ, ਗੋਬਿੰਦਰ ਸਿੰਘ, ਪਰਮਜੀਤ ਕੌਰ, ਕਰਤਾਰ ਕੌਰ, ਬੋਨੀ, ਕੁਲਦੀਪ ਸਿੰਘ, ਅਮਨਦੀਪ ਕੌਰ, ਪ੍ਰਿੰਸੀਪਲ ਭੁਪਿੰਦਰ ਕੌਰ, ਦਵਿੰਦਰ ਕੌਰ, ਗੋਬਿੰਦ ਰਾਏ, ਮਮਤਾ ਕੌਸ਼ਲ, ਪ੍ਰਿਤਪਾਲ ਕੌਰ, ਰਾਜੇਸ਼ ਖਾਨ, ਬਲਜੀਤ ਸਿੰਘ ਸਰਾ, ਰਾਜੀਵ ਬੇਦੀ ਪ੍ਰਧਾਨ ਰੋਟਰੀ ਕਲੱਬ ਸਿਟੀ, ਰੁਚੀ ਬੇਦੀ, ਨਰਿੰਦਰ ਅਰੋੜਾ, ਗੀਤਾ ਅਰੋੜਾ, ਮਹਿਰੋਂ ਸਕੂਲ ਦਾ ਸਟਾਫ਼, ਗੋਧੇਵਾਲਾ ਸਕੂਲ ਸਟਾਫ਼, ਕੋਠੇ ਮੱਲ੍ਹੀਆਂ ਵਾਲਾ ਸਕੂਲ ਦਾ ਸਟਾਫ਼ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਰਾਮਗੜ੍ਹੀਆ ਭਲਾਈ ਬੋਰਡ ਦੇ ਸਟੇਟ ਮੈਂਬਰ ਕੁਲਵੰਤ ਸਿੰਘ ਰਾਮਗੜ੍ਹੀਆ ਸਨਮਾਨਿਤ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਦਕਰ ਨੂੰ ਸਮਰਪਿਤ ਕੋਟ ਈਸੇ ਖਾਂ ਵਿਖੇ ਸਮਾਗਮ 20 ਨੂੰ-ਡਾ. ਜੱਗਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।