ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਕਾਂਗਰਸੀ ਆਗੂ ਗੁਰਭੇਜ ਕਾਦਰ ਵਾਲਾ। ਜਵਾਨੀ ਸੰਭਾਲ ਸਾਈਕਲ ਯਾਤਰਾ 15 ਨੂੰ ਹਲਕਾ ਧਰਮਕੋਟ ਪੁੱਜਣ ’ ਤੇ ਲੋਹਗੜ੍ਹ ਦੀ ਅਗਵਾਈ ’ ਚ ਹੋਵੇਗਾ ਭਰਵਾਂ ਸਵਾਗਤ - ਗੁਰਭੇਜ ਕਾਦਰ ਵਾਲਾ
ਕੋਟ ਈਸੇ ਖਾਂ, 12 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਦੇ ਕੱਦਵਾਰ ਨੇਤਾ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ 15 ਨਵੰਬਰ ਨੂੰ ਹਲਕਾ ਧਰਮਕੋਟ ’ਚ ਦਾਖ਼ਲ ਹੋਣ ਸਮੇਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ’ਚ ਭਰਵਾਂ ਸਵਾਗਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਗੁਰਭੇਜ ਸਿੰਘ ਕਾਦਰ ਵਾਲਾ ਆੜ੍ਹਤੀ ਨੇ ਕਿਹਾ ਕਿ ਹਰ ਵਰਗ ਲਈ ਨਿਰਪੱਖ ਸੋਚ ਲੈ ਕੇ ਚੱਲਣ ਵਾਲੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਹਮੇਸ਼ਾ ਲੋਕਤੰਤਰ ਦੀਆਂ ਹਾਮੀ ਰਹੀਆਂ ਤੇ ਕਾਂਗਰਸ ਨੇ ਹਰ ਜਾਤ ਵਰਗ ਲਈ ਡਟ ਕੇ ਆਪਣੀ ਆਵਾਜ਼ ਉਠਾਈ।
ਅਜੀਤ ਡੈਸਕ
13-11-2026