12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸਰਕਾਰ ਆਉਣ ’ਤੇ ਸੂਬੇ ’ਚੋਂ ਦਹਿਸ਼ਤਗਰਦੀ ਖ਼ਤਮ ਕੀਤੀ ਜਾਵੇਗੀ- ਸੁਖਬੀਰ ਸਿੰਘ ਬਾਦਲ

ਕੋਟਕਪੂਰਾ, 11 ਨਵੰਬਰ (ਰਿੰਕੂ ਮਲਹੋਤਰਾ, ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਨਾ)- ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਵਿਖੇ ਪੁੱਜ ਕੇ ਇਲਾਕੇ ਦੇ ਵਪਾਰੀਆਂ, ਸਨਅਤਕਾਰਾਂ, ਇੰਡਸਟਰੀ ਖੇਤਰ ਦੇ ਵੱਖ-ਵੱਖ ਕਿੱਤਿਆਂ ਦੇ ਕਾਰੋਬਾਰੀਆਂ ਨਾਲ ਵਿਸ਼ੇਸ਼ ਮਿਲਣੀ ਕੀਤੀ। ਮਿਲਣੀ ਦੇ ਸ਼ੁਰੂਆਤ ਵਿਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਰਵਿੰਦਰ ਗਰਗ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਰਸਮੀ ਤੌਰ ’ਤੇ ਜੀ ਆਇਆਂ ਆਖਿਆ ਗਿਆ।

ਅਜੀਤ ਡੈਸਕ 12-11-2026
ਕੋਟਕਪੂਰਾ, 11 ਨਵੰਬਰ (ਰਿੰਕੂ ਮਲਹੋਤਰਾ, ਮੋਹਰ ਸਿੰਘ ਗਿੱਲ, ਹਰਪ੍ਰੀਤ ਸਿੰਘ ਚਾਨਾ)- ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਵਿਖੇ ਪੁੱਜ ਕੇ ਇਲਾਕੇ ਦੇ ਵਪਾਰੀਆਂ, ਸਨਅਤਕਾਰਾਂ, ਇੰਡਸਟਰੀ ਖੇਤਰ ਦੇ ਵੱਖ-ਵੱਖ ਕਿੱਤਿਆਂ ਦੇ ਕਾਰੋਬਾਰੀਆਂ ਨਾਲ ਵਿਸ਼ੇਸ਼ ਮਿਲਣੀ ਕੀਤੀ। ਮਿਲਣੀ ਦੇ ਸ਼ੁਰੂਆਤ ਵਿਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਰਵਿੰਦਰ ਗਰਗ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਰਸਮੀ ਤੌਰ ’ਤੇ ਜੀ ਆਇਆਂ ਆਖਿਆ ਗਿਆ। ਮੰਚ ’ਤੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ, ਜਥੇਦਾਰ ਸ਼ੇਰ ਸਿੰਘ ਮੰਡਵਾਲਾ ਅਤੇ ਹੋਰ ਆਗੂ ਸ਼ੁਸ਼ੋਭਿਤ ਸਨ। ਉਨ੍ਹਾਂ ਕਾਰੋਬਾਰੀਆਂ ਦੇ ਕਿੱਤਿਆਂ ਵਿਚ ਆਉਂਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਵੀ ਮੰਗੇ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਇੰਟਰਸਟਰੀ ਖੇਤਰ ਨੂੰ ਵੱਡੇ ਟੈਕਸ ਲਗਾ ਕੇ ਖਤਮ ਕੀਤਾ ਜਾ ਰਿਹਾ ਹੈ ਜਿਸ ਨਾਲ ਛੋਟੇ ਕਾਰੋਬਾਰੀ ਵੀ ਪੂਰੀ ਤਰ੍ਹਾਂ ਨਾਲ ਖਤਮ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪੱਖੀ ਸਰਕਾਰ ਆਉਂਦੀ ਹੈ ਤਾਂ ਪਹਿਲ ਦੇ ਅਧਾਰ ’ਤੇ ਜੀਐਸਟੀ ਨੰਬਰ ਵਾਲਿਆਂ ਦੇ ਸਬੰਧਿਤ ਵਿਭਾਗ ਪਾਸੋਂ ਬੀਮੇ ਕੀਤੇ ਜਾਣਗੇ, ਛੋਟੇ ਕਾਰੋਬਾਰੀਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾਵੇਗਾ ਅਤੇ ਵਾਧੂ ਬੇਲੋੜੀ ਦੇ ਟੈਕਸਾਂ ਨੂੰ ਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਸੂਬੇ ਵਿਚ ਕਾਰੋਬਾਰੀਆਂ ਨੂੂੰ ਆ ਰਹੀਆਂ ਫਿਰੋਤੀਆਂ ਦੀਆਂ ਧਮਕੀਆਂ ਨੂੰ ਠੱਲ੍ਹ ਪਾਈ ਜਾਵੇਗੀ ਅਤੇ ਦਹਿਸ਼ਤਗਰਦ ਨੂੰ ਖ਼ਤਮ ਕੀਤਾ ਜਾਵੇਗਾ। ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ ਨੇ ਕੋਟਕਪੂਰਾ ਅਨਾਜ ਮੰਡੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ 15 ਦਿਨਾਂ ਤੋਂ ਬਾਸਮਤੀ ਦੀ ਫ਼ਸਲ ਦੀ ਖਰੀਦ ਬੰਦ ਹੈ। ਲਿਫ਼ਟਿੰਗ ਦੀ ਮੰਦੀ ਸਮੱਸਿਆ ਅਤੇ ਮੰਡੀ ਵਿਚ ਸੀਵਰੇਜ ਨਾ ਹੋਣ ਦੀਆਂ ਸਮੱਸਿਆਵਾਂ ਵੀ ਸੁਖਬੀਰ ਸਿੰਘ ਬਾਦਲ ਸਾਹਮਣੇ ਰੱਖੀਆਂ। ਰਵਿੰਦਰ ਤੋਤਾ ਗਰਗ ਨੇ ਵੱਖ ਵੱਖ ਕਾਰੋਬਾਰੀ ਖੇਤਰਾਂ ਨਾਲ ਸੰਬੰਧਿਤ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਸਨਅਤਕਾਰਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਅਤੇ ਇਕ ਬੋਰਡ ਬਣਾ ਕੇ ਚੇਅਰਮੈਨ ਲਗਾਇਆ ਜਿਸ ਨੂੰ ਸੂਬੇ ਵਿਚ ਮੰਤਰੀ ਦਾ ਦਰਜਾ ਦਿੱਤਾ ਗਿਆ। ਵਪਾਰ ਵਿੰਗ ਦੇ ਹਲਕਾ ਇੰਚਾਰਜ ਆਸੂ ਗੱਪਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੱਪੜਾ ਕਾਰੋਬਾਰੀ, ਲੋਹਾ ਵਪਾਰੀ, ਇੰਟਰਸਟਰੀ ਕਾਰੋਬਾਰੀ, ਮੋਬਾਈਲ ਅਤੇ ਰਿਟੇਲ ਕਰਿਆਨਾ, ਟਰੱਕ ਯੂਨੀਅਨ ਆਗੂ, ਗੱਤਾ ਐਸੋਸੀਏਸ਼ਨ, ਪ੍ਰਾਈਵੇਟ ਇੰਸਟੀਚਿਊਸ਼ਨ, ਮੈਰਿਜ ਪੈਲੇਸ ਐਸੋਸੀਏਸ਼ਨ, ਕਬਾੜ ਐਸੋਸੀਏਸ਼ਨ, ਦੋਧੀ ਐਸੋਸੀਏਸ਼ਨ, ਡੇਅਰੀ ਐਸੋਸੀਏਸ਼ਨ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਸਮੇਤ ਹੋਰ ਕਿੱਤਿਆ ਨਾਲ ਸੰਬੰਧਿਤ ਆਗੂਆਂ ਨੇ ਆਪਣੀਆਂ ਸਮੱਸਿਆਵਾਂ ਸੁਖਬੀਰ ਸਿੰਘ ਬਾਦਲ ਸਾਹਮਣੇ ਰੱਖੀਆਂ। ਚੈਂਬਰ ਆਫ਼ ਕਮਰਸ ਦੇ ਓਕਾਰ ਗੋਇਲ, ਰਮਨ ਮਨਚੰਦਾ, ਸ਼ਾਮ ਲਾਲ ਮੈਂਗੀ ਨੇ ਕਿਹਾ ਕਿ ਪੰਜਾਬ ਸੂਬਾ ਪੂਰੇ ਦੇਸ਼ ਵਿਚ ਸਿਰਮੌਰ ਸੂਬਾ ਸੀ ਪਰ ਹੁਣ ਪੱਛੜ ਕੇ ਪਿੱਛੇ ਚਲਾ ਗਿਆ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਉਨ੍ਹਾਂ ਦੇ ਪ੍ਰਵਾਸ ਰੋਕਣ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਅਨੂ ਪ੍ਰਤਾਪ ਸਿੰਘ ਬਰਾੜ, ਰਣਜੀਤ ਸਿੰਘ ਸਿੱਧੂ, ਕੇਵਲ ਸਿੰਘ ਸਹੋਤਾ, ਆਰਾ ਐਸੋਸੀਏਸ਼ਨ ਦੇ ਨਰਿੰਦਰ ਸਿੰਘ ਨਿੰਦਾ, ਗੁਰਮੁਖ ਸਿੰਘ ਭੁੱਲਰ, ਗੁਰਦੇਵ ਸਿੰਘ ਠੇਕੇਦਾਰ, ਕੁਲਦੀਪ ਸਿੰਘ ਟੋਨੀ, ਆੜ੍ਹਤੀਆ ਨਿਰਮਲ ਸਿੰਘ ਸੰਘਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਬੀਰ ਸਿੰਘ ਮੱਤਾ, ਪਵਨ ਮਿੱਤਲ, ਮਿੰਕੂ ਮੱਕੜ ਆੜ੍ਹਤੀ, ਅੰਮ੍ਰਿਤਪਾਲ ਰਾਜੂ, ਮਨਜਿੰਦਰ ਸਿੰਘ ਬੌਬੀ ਪ੍ਰਧਾਨ, ਰਾਜਕੁਮਾਰ ਥਾਪਰ, ਹੈਪੀ ਬਰਾੜ ਚੱਕ ਕਲਿਆਣ, ਗਗਨਦੀਪ ਜਿੰਦਲ, ਬਲਜੀਤ ਸਿੰਘ ਖੀਵਾ, ਬਲਵੀਰ ਰਾਓ, ਧਰਮਿਸਨ ਕਟਾਰੀਆ, ਸਮੇਤ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਸੀਨੀਅਰ ਆਗੂ ਰਣਜੀਤ ਸਿੰਘ ਸਿੱਧੂ ਨੇ ਕੀਤਾ।
ਪਿਛਲੀ ਖ਼ਬਰ ਹਰਪ੍ਰੀਤ ਕੋਟਭਾਈ ਵਲੋਂ ਵਪਾਰਕ ਮਿਲਣੀ ’ਚ ਪਹੁੰਚੇ ਕਾਰੋਬਾਰੀਆਂ ਤੇ ਵਪਾਰੀਆਂ ਦਾ ਧੰਨਵਾਦ ਅਗਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਦਾ ਵਿਦਿਆਰਥੀ ‘ਪੰਜਾਬ ਕਲਾਈਮੇਟ ਕਨਕਲੇਵ 2026’ ’ਚ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।